‘ਯੁੱਧ ਨਸ਼ਿਆਂ ਵਿਰੁੱਧ’ ਸਾਈਕਲ ਰੈਲੀ ਤੇ ਪੈਦਲ ਮਾਰਚ ਕਰਵਾਈ
ਯੁੱਧ ਨਸ਼ਿਆਂ ਦੇ ਵਿਰੁੱਧ ਸਾਈਕਲ ਰੈਲੀ ਅਤੇ ਪੈਦਲ ਮਾਰਚ ਦਾ ਆਯੋਜਨ
Publish Date: Fri, 13 Feb 2026 05:31 PM (IST)
Updated Date: Fri, 13 Feb 2026 05:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਦਯਾਨੰਦ ਆਈਟੀਆਈ ਦੇ ਪ੍ਰਿੰਸਿਪਲ ਡਾ. ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਸਾਈਕਲ ਰੈਲੀ ਅਤੇ ਪੈਦਲ ਮਾਰਚ ਕੱਢਿਆ ਗਿਆ। ਇਹ ਰੈਲੀ ਦਯਾਨੰਦ ਆਈਟੀਆਈ ਹਾਥੀ ਗੇਟ ਤੋਂ ਸ਼ੁਰੂ ਹੋ ਕੇ ਲੋਹਗੜ੍ਹ ਚੌਕ, ਖ਼ਜ਼ਾਨਾ ਗੇਟ ਚੌਕ, ਬੀਕੇ ਦੱਤ ਗੇਟ, ਹਾਲ ਗੇਟ, ਹਾਲ ਬਜ਼ਾਰ, ਭਰਾਵਾਂ ਢਾਬਾ, ਕੱਟਰਾ ਜਮੈਲ ਸਿੰਘ, ਕੱਟਰਾ ਫਰੀਦ ਅਤੇ ਕੱਟਰਾ ਸ਼ੇਰ ਸਿੰਘ ਤੋਂ ਹੁੰਦੀ ਹੋਈ ਮੁੜ ਸੰਸਥਾ ਕੈਂਪਸ ਵਿੱਚ ਸਮਾਪਤ ਹੋਈ। ਇਸ ਮੌਕੇ ਪ੍ਰਿੰਸਿਪਲ ਡਾ. ਸੰਜੀਵ ਸ਼ਰਮਾ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਸਮਰਥਨ ਵਿੱਚ ਇਕ ਜਾਗਰੂਕਤਾ ਉਪਰਾਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਘਰ, ਦੋਸਤਾਂ, ਪਿੰਡਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਵੀ ਨਸ਼ਿਆਂ ਦੇ ਨੁਕਸਾਨਾਂ ਬਾਰੇ ਸੁਚੇਤ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਸਾਂਝੇ ਉਪਰਾਲਿਆਂ ਅਤੇ ਜਨ-ਜਾਗਰੂਕਤਾ ਮੁਹਿੰਮਾਂ ਰਾਹੀਂ ਅਸੀਂ ਪੰਜਾਬ ਨੂੰ ਮੁੜ ਮਾਣਯੋਗ ਮੁੱਖ ਮੰਤਰੀ ਜੀ ਦੇ ਸੁਪਨਿਆਂ ਅਨੁਸਾਰ ‘ਰੰਗਲਾ ਪੰਜਾਬ’ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ। ਇਸ ਮੌਕੇ ਬਰਿੰਦਰਜੀਤ ਸਿੰਘ, ਸੁਖਦੇਵ ਸਿੰਘ, ਕਮਲਕਾਂਤ, ਰਣਜੀਤ ਸਿੰਘ, ਗਗਨਦੀਪ ਸਿੰਘ ਸਮੇਤ ਸਟਾਫ ਅਤੇ ਵਿਦਿਆਰਥੀ ਆਦਿ ਮੌਜੂਦ ਸਨ।