ਅਨਦੀਪ ਨੇ ਸਟੇਟ ਟੀਚਰ ਫੈਸਟ ’ਚੋਂ ਪਹਿਲਾਂ ਸਥਾਨ ਕੀਤਾ ਹਾਸਲ
ਅਨਦੀਪ ਨੇ ਸਟੇਟ ਟੀਚਰ ਫੈਸਟ ‘ਚੋਂ ਪਹਿਲਾਂ ਸਥਾਨ ਕੀਤਾ ਹਾਸਲ
Publish Date: Fri, 13 Feb 2026 04:46 PM (IST)
Updated Date: Fri, 13 Feb 2026 04:48 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਐੱਸਸੀਈਆਰਟੀ ਡਾਇਰੈਕਟਰ ਕਿਰਨ ਸ਼ਰਮਾ ਦੀ ਅਗਵਾਈ ਹੇਠ ਸਟੇਟ ਟੀਚਰ ਫੈਸਟ 2025-26 ਕਰਵਾਇਆ ਗਿਆ। ਇਸ ਸੂਬਾ ਪੱਧਰੀ ਮੁਕਾਬਲੇ ਦੌਰਾਨ ਮਾਡਲ ਟੀਚਿੰਗ ਕੈਟਾਗਰੀ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਤੋਂ ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਦੇ ਸਮਾਜਿਕ ਸਿੱਖਿਆ ਮਾਸਟਰ ਅਨਦੀਪ ਸਿੰਘ ਚੰਦੀ ਵੱਲੋਂ ਪੰਜਾਬ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਮਾਡਲ ਦਾ ਮੁੱਖ ਥੀਮ ਨਕਸ਼ਿਆਂ ਦੀ ਨਿਵੇਕਲੇ ਢੰਗ ਨਾਲ ਵਰਤੋਂ ਕਰ ਕੇ ਵਿਸ਼ੇ ਦੀ ਰੌਚਕਤਾ ਨੂੰ ਵਧਾਉਂਣਾ ਹੈ। ਇਸ ਮੌਕੇ ਜੇਤੂਆਂ ਨੂੰ ਡਾਇਰੈਕਟਰ ਕਿਰਨ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ ਸੁਰਜੀਤ ਮਾਂਗਟ, ਵਨੀਤਾ ਕਟਾਰੀਆ ਆਦਿ ਵੱਲੋਂ ਇਨਾਮ ਵੰਡੇ ਗਏ।