ਮਾਤਾ ਲਾਲ ਦੇਵੀ ਮੰਦਰ ’ਚ ਭਗਵਤੀ ਸਤਿਸੰਗ ਕਰਨਗੇ ਭਜਨ ਗਾਇਕ ਮੰਨਣ
ਮਾਤਾ ਲਾਲ ਦੇਵੀ ਮੰਦਿਰ ਵਿਖੇ ਭਗਵਤੀ ਸਤਸੰਗ ਕਰਨਗੇ ਭਜਨ ਗਾਇਕ ਮੰਨਣ
Publish Date: Fri, 13 Feb 2026 04:40 PM (IST)
Updated Date: Fri, 13 Feb 2026 04:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਜਨ ਗਾਇਕ ਡਾ. ਅਸ਼ਵਨੀ ਮੰਨਣ ਕੋਟ ਖਾਲਸਾ ਵਾਲੇ ਮਾਤਾ ਲਾਲ ਭਵਾਨੀ ਜੀ ਦੇ ਜਨਮ ਉਤਸਵ ਸਬੰਧੀ ਮਾਤਾ ਲਾਲ ਦੇਵੀ ਮੰਦਿਰ ਮਾਡਲ ਟਾਊਨ ਵਿਖੇ ਭਜਨਾਂ ਦਾ ਗੁਣਗਾਨ ਕਰਨਗੇ। ਇਸ ਸਬੰਧੀ ਮੰਦਰ ਪ੍ਰਬੰਧਕੀ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਨੂੰ ਸਾਮ 6 ਵਜੇ ਤੋਂ ਰਾਤ 8 ਵਜੇ ਤਕ ਡਾ. ਅਸ਼ਵਨੀ ਮੰਨਣ ਮਾਂ ਭਗਵਤੀ ਸਤਿਸੰਗ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਪਹੁੰਚਣਗੇ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਮਾਤਾ ਲਾਲ ਦੇਵੀ ਮੰਦਰ ਮਾਡਲ ਟਾਊਨ ਵਿਖੇ ਪੁੱਜ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।