ਅਕਾਲੀ ਕਾਲੋਨੀ ’ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
ਅਕਾਲੀ ਕਲੋਨੀ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Publish Date: Tue, 27 Jan 2026 06:07 PM (IST)
Updated Date: Wed, 28 Jan 2026 04:07 AM (IST)

ਫੋਟੋ: 59 ਕੈਪਸ਼ਨ : ਸੰਗਤ ਨੂੰ ਇਤਿਹਾਸ ਸਰਵਨ ਕਰਵਾਉਂਣ ਬੀਬੀ ਰੁਪਿੰਦਰ ਕੌਰ ਦਾ ਢਾਡੀ ਜਥਾ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਸੁਲਤਾਨਵਿੰਡ ਰੋਡ ’ਤੇ ਸਥਿਤ ਅਕਾਲੀ ਕਾਲੋਨੀ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਬੀਬੀ ਰੁਪਿੰਦਰ ਕੌਰ ਦੇ ਢਾਡੀ ਜਥੇ ਵੱਲੋਂ ਸੰਗਤ ਨੂੰ ਗੁਰ-ਜਸ ਨਾਲ ਜੋੜਿਆ ਗਿਆ। ਇਥੇ ਦੌਰਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਵੱਲੋਂ ਵੀ ਸੰਗਤਾਂ ਨੂੰ ਕਥਾ-ਵਿਚਾਰ ਨਾਲ ਜੋੜਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਰਾਗੀ ਸਤਨਾਮ ਸਿੰਘ, ਸੁਪਰਵਾਈਜ਼ ਪਲਵਿੰਦਰ ਸਿੰਘ ‘ਕਠਿਆਲਾ’, ਕਰਮਜੀਤ ਸਿੰਘ ਨਾਭਾ, ਵਧੀਕ ਮੈਨੇਜਰ ਜਸਬੀਰ ਸਿੰਘ, ਸੁਪਰਵਾਈਜ਼ਰ ਜਗਜੀਤ ਸਿੰਘ, ਗੁਰਸੰਯੋਗਤ ਸਿੰਘ, ਇੰਚਾਰਜ ਗੁਰਮੀਤ ਸਿੰਘ ਮੁਕਤਸਰੀ, ਗੁਰਦੁਆਰਾ ਇੰਸਪੈਕਟਰ ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਚਾਰਕ ਭਾਈ ਸਤਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਸੁਖਜੀਤ ਸਿੰਘ ਧੂਰੀ, ਤੇਜਿੰਦਰਪਾਲ ਸਿੰਘ ਗੋਲਡੀ, ਰਾਗੀ ਭਾਈ ਗੁਰਜੀਤ ਸਿੰਘ, ਬਲਦੇਵ ਸਿੰਘ, ਧਰਮਜੀਤ ਸਿੰਘ, ਸਰਵਣ ਸਿੰਘ ਆਦਿ ਮੌਜੂਦ ਸਨ।