ਵਕੀਲ ਲਖਵਿੰਦਰ ਸਿੰਘ ਦਾ ਕਤਲ ਉਸ ਦੇ ਮੁਵੱਕਿਲ ਨੇ ਕੀਤਾ
ਵਕੀਲ ਲਖਵਿੰਦਰ ਸਿੰਘ ਦਾ ਕਤਲ ਉਸ ਦੇ ਮੁਵੱਕਿਲ ਨੇ ਕੀਤਾ
Publish Date: Fri, 23 Jan 2026 07:46 PM (IST)
Updated Date: Sat, 24 Jan 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੁੰਬਈ ’ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਭਿਰਾਜ ਉਰਫ਼ ਅਭੀ ਨੇ ਵਕੀਲ ਲਖਵਿੰਦਰ ਸਿੰਘ ਉਰਫ਼ ਲੱਖਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਵਕੀਲ ਲਖਵਿੰਦਰ ਸਿੰਘ ਕਈ ਮਾਮਲਿਆਂ ’ਚ ਅਭੀ ਦਾ ਵਕੀਲ ਸੀ। ਅੱਠ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅਭੀ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਗੈਂਗ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਅਭੀ ਆਪਣੇ ਨਜ਼ਦੀਕੀ ਸਾਥੀਆਂ ਦੀ ਮਦਦ ਨਾਲ ਮਹਾਰਾਸ਼ਟਰ ਭੱਜਣ ’ਚ ਕਾਮਯਾਬ ਹੋ ਗਿਆ। ਬਾਅਦ ’ਚ ਪੁਲਿਸ ਨੇ ਉਸ ਦੀ ਸਥਿਤੀ ਦਾ ਪਤਾ ਲਗਾਇਆ, ਪਰ ਚਲਾਕ ਮੁਲਜ਼ਮ ਵਾਰ-ਵਾਰ ਆਪਣਾ ਮੋਬਾਈਲ ਨੰਬਰ ਤੇ ਸਿਮ ਕਾਰਡ ਬਦਲਦਾ ਰਿਹਾ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਜਿਲ੍ਹਿਆਂ ਵਿਚ ਰਹਿੰਦਾ ਰਿਹਾ। ਪਿਛਲੇ ਸਮੇਂ ’ਚ ਉਸ ਦੀ ਸਥਿਤੀ ਮੁੰਬਈ ਦਿਖਾਈ ਗਈ ਸੀ। ਪਤਾ ਲੱਗਾ ਕਿ ਅਭੀ ਭੇਸ ਬਦਲ ਕੇ ਕਤਲੇਆਮ ਚਲਾ ਰਿਹਾ ਸੀ। ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ 21 ਜੁਲਾਈ ਨੂੰ ਵਾਪਰੀ ਘਟਨਾ ਤੋਂ ਕੁਝ ਦਿਨ ਪਹਿਲਾਂ ਉਸ ਦੇ ਤੇ ਲਖਵਿੰਦਰ ਸਿੰਘ ਲੱਖਾ ਵਿਚਕਾਰ ਝਗੜਾ ਹੋਇਆ ਸੀ। ਲਖਵਿੰਦਰ ਸਿੰਘ ਉਸ ਦਾ ਵਕੀਲ ਸੀ ਤੇ ਉਸ ਨੇ ਉਸ ਨੂੰ ਕਈ ਮਾਮਲਿਆਂ ’ਚ ਰਾਹਤ ਦਿਵਾਈ ਸੀ। ਘਟਨਾ ਵਾਲੇ ਦਿਨ ਦੋਵਾਂ ਦਾ ਝਗੜਾ ਹੋਇਆ ਸੀ ਤੇ ਵਕੀਲ ਲਖਵਿੰਦਰ ਨੇ ਉਸ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਅਭੀ ਮੌਕੇ ਤੋਂ ਚਲਾ ਗਿਆ ਤੇ ਵਕੀਲ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ। 21 ਜੁਲਾਈ ਦੀ ਸਵੇਰ ਨੂੰ ਅਭੀ ਨੂੰ ਪਤਾ ਸੀ ਕਿ ਲਖਵਿੰਦਰ ਸਿੰਘ ਆਪਣੇ ਘਰ ਤੋਂ ਆਪਣੀ ਕਾਰ ’ਚ ਕੋਰਟ ਕੰਪਲੈਕਸ ਜਾ ਰਿਹਾ ਸੀ। ਰਸਤੇ ’ਚ ਅਭੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਨੂੰ ਰੋਕਿਆ ਤੇ ਕਾਰ 'ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ਨਾਲ ਲਖਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ’ਚ ਕੁਝ ਦਿਨਾਂ ਬਾਅਦ ਲਖਵਿੰਦਰ ਦੀ ਮੌਤ ਹੋ ਗਈ।
ਦੁਬਈ ਭੱਜਣ ਲਈ ਜਾਅਲੀ ਪਾਸਪੋਰਟ ਕਰ ਰਿਹਾ ਸੀ ਤਿਆਰ
ਜਾਂਚ ਤੋਂ ਪਤਾ ਲੱਗਾ ਕਿ ਅਭਿਰਾਜ ਮੁੰਬਈ ’ਚ ਰਹਿੰਦਿਆਂ ਜਾਅਲੀ ਪਾਸਪੋਰਟ ਪ੍ਰਾਪਤ ਕਰਨ ਦੀ ਤਿਆਰੀ ਕਰ ਰਿਹਾ ਸੀ। ਉਹ ਕੁਝ ਲੋਕਾਂ ਤੋਂ ਇਸ ਮਕਸਦ ਲਈ ਦਸਤਾਵੇਜ਼ ਵੀ ਤਿਆਰ ਕਰ ਰਿੇਹਾ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਅਭੀ ਦਾ ਗੈਂਗਸਟਰ ਹੈਪੀ ਜੱਟ ਨਾਲ ਕੋਈ ਸਬੰਧ ਹੈ। ਪਤਾ ਲੱਗਾ ਹੈ ਕਿ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰ ਕੇ ਦੁਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ।