ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ ਜਥੇਦਾਰ ਵੱਲੋਂ ਰੱਦ ਕਰਨਾ ਗਲਤ : ਪ੍ਰੋ. ਖਿਆਲਾ
ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਜਥੇਦਾਰ ਵੱਲੋਂ ਰੱਦ ਕਰਨਾ ਗਲਤ- ਪ੍ਰੋ. ਖਿਆਲਾ
Publish Date: Mon, 19 Jan 2026 06:34 PM (IST)
Updated Date: Mon, 19 Jan 2026 06:36 PM (IST)

- ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਗਿਆਨੀ ਗੜਗੱਜ ਤੋਂ ਗੈਰ-ਸਿਧਾਂਤਕ ਕਾਰਵਾਈਆਂ ਬਾਰੇ ਜਵਾਬ ਤਲਬੀ ਦੀ ਕੀਤੀ ਅਪੀਲ - ਸਿਧਾਂਤਕ ਪਰਪੱਕਤਾ ਵਾਲੇ ਗੁਰਸਿੱਖ ਨੂੰ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ : ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਯੂਕੇ ਨਾਲ ਸਬੰਧਿਤ ਮਨਵੀਰ ਸਿੰਘ ਪ੍ਰਤੀ ਲਗਾਈ ਗਈ ਰੋਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹਟਾਉਣ ਨਾਲ ਪੰਥਕ ਪ੍ਰਣਾਲੀ ਨੂੰ ਢਾਹ ਲਾਉਣ ਦੇ ਬਰਾਬਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗਿਆਨੀ ਗੜਗੱਜ ਵੱਲੋਂ ਲਗਾਤਾਰ ਕੀਤੇ ਜਾ ਰਹੇ ਗੈਰ-ਸਿਧਾਂਤਕ, ਆਪਹੁਦਰੇ ਅਤੇ ਮਰਿਆਦਾ ਵਿਰੋਧੀ ਕਦਮਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਪੰਥਕ ਸੰਸਥਾਵਾਂ ਦੀ ਸਰਵਉੱਚਤਾ ’ਤੇ ਸਿੱਧਾ ਹਮਲਾ ਹੈ। ਪ੍ਰੋ. ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਰੱਖਿਆ ਲਈ ਤੁਰੰਤ ਦਖਲ ਦੇਣ, ਗਿਆਨੀ ਗੜਗੱਜ ਤੋਂ ਗੈਰ-ਸਿਧਾਂਤਕ ਕਾਰਵਾਈਆਂ ਬਾਰੇ ਜਵਾਬ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਕਿਸੇ ਸਿਧਾਂਤਕ ਪਰਪੱਕਤਾ ਵਾਲੇ ਗੁਰਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇ।