ਹਥਿਆਰ ਤੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਹਥਿਆਰ ਅਤੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
Publish Date: Fri, 16 Jan 2026 06:35 PM (IST)
Updated Date: Sat, 17 Jan 2026 04:10 AM (IST)
ਫੋਟੋ: 27-28-29 ਹਿੰਦੀ ਦਾ ਨੰ ਹੈ।
* ਮੁਲਜ਼ਮਾਂ ਤੋਂ ਪੰਜ ਕਿੱਲੋ ਹੈਰੋਇਨ, ਚਾਰ ਵਿਦੇਸ਼ੀ ਪਿਸਤੌਲਾਂ, ਦੋ ਰਾਈਫਲਾਂ, 84 ਰਾਊਂਡ ਗੋਲਾ ਬਾਰੂਦ ਤੇ ਤਿੰਨ ਕਾਰਾਂ ਬਰਾਮਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਸਵੇਰੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਲਿਆ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਮੁਲਜ਼ਮਾਂ ਤੋਂ ਲਗਪਗ ਪੰਜ ਕਿੱਲੋ ਹੈਰੋਇਨ, ਚਾਰ ਵਿਦੇਸ਼ੀ ਪਿਸਤੌਲਾਂ, ਦੋ ਰਾਈਫਲਾਂ, 84 ਰਾਊਂਡ ਗੋਲਾ ਬਾਰੂਦ ਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਪਿੰਡ ਮਾਹਲ ਦੇ ਵਾਸੀ ਪ੍ਰਥਮ ਸ਼ਰਮਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ’ਚ ਫਤਿਹਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਾਰਵਾਈ ਘਿਓ ਮੰਡੀ ਦੇ ਰਹਿਣ ਵਾਲੇ ਅਜੁਲ ਅਰੋੜਾ ਤੇ ਬਾਬਾ ਦਰਸ਼ਨ ਸਿੰਘ ਐਵੇਨਿਊ ਵਾਸੀ ਦਿਲਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਹੈ। ਡੀਆਈਜੀ ਸੰਦੀਪ ਗੋਇਲ ਤੇ ਡੀਐੱਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਦਿਲਪ੍ਰੀਤ ਕੌਰ ਆਪਣੇ ਪੁੱਤਰ ਅਭਿਰਾਜ ਸਿੰਘ ਉਰਫ਼ ਅਭੀ ਮਾਹਲ ਨਾਲ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਲਿਆ ਕੇ ਸੂਬੇ ਦੇ ਗੈਂਗਸਟਰਾਂ ਨੂੰ ਸਪਲਾਈ ਕਰ ਰਹੀ ਹੈ। ਗ੍ਰਿਫ਼ਤਾਰੀਆਂ ਦੌਰਾਨ ਮੁਲਜ਼ਮਾਂ ਤੋਂ ਵੱਖ-ਵੱਖ ਸਮੇਂ ਤਿੰਨ ਕਾਰਾਂ, ਲਗਪਗ ਪੰਜ ਕਿੱਲੋ ਹੈਰੋਇਨ, ਚਾਰ ਵਿਦੇਸ਼ੀ ਪਿਸਤੌਲਾਂ, ਦੋ ਰਾਈਫਲਾਂ ਤੇ 84 ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਆਈਜੀ ਨੇ ਦੱਸਿਆ ਕਿ ਅਭਿਰਾਜ, ਉਸ ਦੀ ਪ੍ਰੇਮਿਕਾ ਨੰਦਿਨੀ ਸ਼ਰਮਾ ਤੇ ਹਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਗਿਰੋਹ ਦੇ ਮੈਂਬਰਾਂ ਨੇ ਪੰਜਾਬ ਭਰ ’ਚ ਵੱਡੇ ਪੱਧਰ ’ਤੇ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕੀਤੀ ਹੈ। ਗਿਰੋਹ ਦੇ ਸਾਰੇ ਮੈਂਬਰਾਂ ਦੇ ਸਬੰਧ ਸਤਬੀਰ ਸਿੰਘ ਉਰਫ਼ ਸਤਨਾ ਨੌਸ਼ਹਿਰਾ ਨਾਲ ਹਨ, ਜੋ ਕਿ ਵਿਦੇਸ਼ਾਂ ’ਚ ਸਥਿਤ ਇਕ ਬਦਨਾਮ ਗੈਂਗਸਟਰ ਤੋਂ ਅੱਤਵਾਦੀ ਬਣਿਆ ਹੈ। ਉਹ ਸੱਤਾ ਨੌਸ਼ਹਿਰਾ ਦੇ ਇਸ਼ਾਰੇ 'ਤੇ ਇਸ ਖ਼ਤਰਨਾਕ ਕੰਮ ਨੂੰ ਅੰਜਾਮ ਦੇ ਰਹੇ ਹਨ। ਡੀਆਈਜੀ ਨੇ ਦੱਸਿਆ ਕਿ ਅਭਿਰਾਜ ਵਿਰੁੱਧ ਸੂਬੇ ਭਰ ’ਚ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਸੱਤਾ ਵਿਰੁੱਧ 19 ਐੱਫਆਈਆਰ ਦਰਜ ਹਨ।