500 ਕੁਵਿੰਟਲ ਗੰਨੇ ਦੇ ਰਸ ਦਾ ਲਾਇਆ ਲੰਗਰ
500 ਕੁਵਿੰਟਲ ਗੰਨੇ ਦੇ ਰਸ ਦਾ ਲਗਾਇਆ ਲੰਗਰ
Publish Date: Tue, 13 Jan 2026 07:01 PM (IST)
Updated Date: Wed, 14 Jan 2026 04:10 AM (IST)

ਫੋਟੋ: 26 ਕੈਪਸ਼ਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰ ਗੰਨੇ ਦਾ ਰਸ ਦੇ ਲੰਗਰ ਦੀ ਸੇਵਾ ਕਰਦੇ ਹੋਏ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰ ਪਿੰਡ ਛੀਨਾ ਦੀਆਂ ਸੰਗਤਾਂ ਵੱਲੋਂ ਸੂਬੇਦਾਰ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰਾਂ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ। ਸੂਬੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਸੰਗਤਾਂ ਤੇ ਨੌਜਵਾਨਾਂ ਨਾਲ ਮਿਲ ਕੇ ਲੋਹੜੀ ਵਾਲੀ ਸ਼ਾਮ ਤੱਕ ਗੰਨੇ ਦੇ ਰਸ ਦਾ ਲੰਗਰ ਹਰ ਸਾਲ ਦੀ ਤਰਾਂ 10 ਜਨਵਰੀ ਤੋਂ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 500 ਕੁਇੰਟਲ ਗੰਨੇ ਦਾ ਰਸ ਵਿਸ਼ੇਸ਼ ਵੇਲਣੇ ਰਾਹੀ ਕੱਢ ਕੇ ਸੰਗਤਾਂ ਨੂੰ ਵਰਤਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜ ਦਿਨ ਸਵੇਰ ਤੋਂ ਸ਼ਾਮ ਤੱਕ ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਲੰਗਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਪਿੰਗਲਵਾੜਾ ਆਦਿ ਵਿਖੇ ਵੀ ਗੰਨੇ ਦਾ ਰਸ ਸੇਵਾ ਵਿਚ ਪਾਇਆ ਗਿਆ ਹੈ, ਜਿਸ ਨਾਲ ਗੰਨੇ ਦੇ ਰਸ ਦੀ ਖੀਰ ਤਿਆਰ ਕਰਕੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਲੰਗਰ ਦੇ ਨਾਲ ਛਕਾਈ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾ ਵਿਚ ਅਰਦਾਸ ਹੈ ਕਿ ਇਸੇ ਤਰਾਂ ਹਰ ਸਾਲ ਸੇਵਾ ਲੈਂਦੇ ਰਹਿਣ। ਇਸ ਮੌਕੇ ਹਰਪਿੰਦਰ ਸਿੰਘ, ਕਰਮਬੀਰ ਸਿੰਘ, ਗੁਰਿੰਦਰ ਸਿੰਘ, ਬਿੱਲਾ, ਗੁਰਪ੍ਰੀਤ ਸਿੰਘ, ਰਾਜਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਮੌਜੂਦ ਸਨ।