ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਪਤੀ ਨੇ ਕੀਤੀ ਖੁਦਕੁਸ਼ੀ
ਪਤੀ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਕੀਤੀ ਖੁਦਕੁਸ਼ੀ
Publish Date: Fri, 09 Jan 2026 07:05 PM (IST)
Updated Date: Sat, 10 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਬਿਆਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਠਿਆਲਾ ਪਿੰਡ ’ਚ ਇਕ ਪਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਵੀਰਵਾਰ ਦੁਪਹਿਰ ਨੂੰ ਵਾਪਰੀ। ਪੁਲਿਸ ਮੌਕੇ ਤੇ ਪਹੁੰਚੀ ਤੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ। ਮੁਹੰਮਦ ਦੀ ਸ਼ਿਕਾਇਤ ’ਤੇ ਬਿਆਸ ਪੁਲਿਸ ਨੇ ਉਸ ਦੀ ਮਾਂ ਤੇ ਉਸ ਦੇ ਪ੍ਰੇਮੀ ਮਨਜਿੰਦਰ ਸਿੰਘ ਤੇ ਰਣਜੀਤ ਕੌਰ ਵਿਰੁੱਧ ਆਪਣੇ ਪਿਤਾ ਸੁਲਤਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਅਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਿਆਸ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਮੁਹੰਮਦ ਨੇ ਕਿਹਾ ਕਿ ਉਸ ਦੀ ਮਾਂ ਦੀ ਕੁਝ ਸਾਲ ਪਹਿਲਾਂ ਉਸੇ ਇਲਾਕੇ ਦੇ ਵਸਨੀਕ ਮਨਜਿੰਦਰ ਸਿੰਘ ਨਾਲ ਨਜ਼ਦੀਕੀ ਬਣ ਗਈ ਸੀ। ਜਦੋਂ ਉਸ ਦੇ ਪਿਤਾ ਨੂੰ ਦੋ ਸਾਲ ਪਹਿਲਾਂ ਇਨ੍ਹਾਂ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਮਾਂ ਨੂੰ ਮਨਜਿੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟੀ। ਇਸ ਨਾਲ ਕਈ ਪਰਿਵਾਰਕ ਝਗੜੇ ਹੋਏ। ਇਸ ਦੌਰਾਨ ਮਨਜਿੰਦਰ ਦਾ ਆਪਣੇ ਪਿਤਾ ਨਾਲ ਵੀ ਝਗੜਾ ਹੋਇਆ ਸੀ। ਵੀਰਵਾਰ ਸਵੇਰੇ ਉਸ ਦੇ ਮਾਪਿਆਂ ਦਾ ਇਸੇ ਮੁੱਦੇ ਤੇ ਝਗੜਾ ਹੋਇਆ। ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਹੋ ਕੇ ਉਸ ਦੇ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੀੜਤ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਲਾਸ਼ ਨੇੜਿਓ ਉਸ ਦੀ ਮਾਂ, ਮਨਜਿੰਦਰ ਸਿੰਘ ਤੇ ਰਣਜੀਤ ਕੌਰ ਦੇ ਨਾਵਾਂ ਵਾਲਾ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਲਿਆ ਹੈ।