ਕਿਡਸ ਹੈਬੀਟੇਟ ਸਕੂਲ ’ਚ ਮਨਾਈ ਸ਼ਿਵਰਾਤਰੀ
ਕਿਡਸ ਹੈਬੀਟੇਟ ਸਕੂਲ ’ਚ ਮਨਾਈ ਸ਼ਿਵਰਾਤਰੀ
Publish Date: Sat, 14 Feb 2026 04:14 PM (IST)
Updated Date: Sat, 14 Feb 2026 04:18 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ ਕਿਡਸ ਹੈਬੀਟੇਟ ਸਕੂਲ ਵਿਚ ਸ਼ਿਵਰਾਤਰੀ ਦਾ ਤਿਉਹਾਰ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸ਼ਿਵਰਾਤਰੀ ਦਾ ਤਿਉਹਾਰ ਮਨਾਉਂਦਿਆਂ ਬੱਚਿਆਂ ਨੇ ਭੋਲੇ ਨਾਥ ਦੇ ਵਿਆਹ ਸਬੰਧੀ ਵੀ ਝਲਕੀਆਂ ਪੇਸ਼ ਕੀਤੀਆਂ। ਬੱਚਿਆਂ ਅਤੇ ਅਧਿਆਪਕਾਂ ਨੇ ਸ਼ਿਵ ਅਰਾਧਨਾ ਕੀਤੀ ਤੇ ਭਗਵਾਨ ਸ਼ਿਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭੋਲੇ ਦੇ ਭਜਨਾਂ ’ਤੇ ਆਪਣੇ ਡਾਂਸ ਤੇ ਕੋਰਿਓਗ੍ਰਾਫੀ ਵੀ ਪੇਸ਼ ਕੀਤੀ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਸਕੂਲ ਵਿਚ ਹਰ ਧਰਮ ਨਾਲ ਸਬੰਧਤ ਦਿਨ-ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਨਾਲ ਬੱਚੇ ਵੀ ਸਾਡੀ ਸੰਸਕ੍ਰਿਤੀ ਤੇ ਵਿਰਸੇ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਭਗਤਾਂ ਵਲੋਂ ਬਹੁਤ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਉਪਰੰਤ ਉਨ੍ਹਾਂ ਸਮੂਹ ਸਟਾਫ ਤੇ ਬੱਚਿਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।