ਕੋਹਰਾ-2 ’ਚ ਪਹੁੰਚੇ ਪੰਜਾਬ ਨਾਟਸ਼ਾਲਾ ਨਾਲ ਜੁੜੇ ਕਲਾਕਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਨਾਟਸ਼ਾਲਾ ਨਾਲ ਜੁੜੇ ਕਲਾਕਾਰਾਂ ਨੇ ਹਾਲ ਹੀ ’ਚ ਨੈੱਟਫਲਿਕਸ ’ਤੇ ਰਿਲੀਜ਼ ਹੋਈ
Publish Date: Thu, 26 Feb 2026 04:25 PM (IST)
Updated Date: Thu, 26 Feb 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਨਾਟਸ਼ਾਲਾ ਨਾਲ ਜੁੜੇ ਕਲਾਕਾਰਾਂ ਨੇ ਹਾਲ ਹੀ ’ਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਕੋਹਰਾ ਸੀਜ਼ਨ 2 ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਇਕ ਨੈੱਟਫਲਿਕਸ ਓਰੀਜਨਲ ਸੀਰੀਜ਼ ਹੈ ਤੇ ਸੀਜ਼ਨ 1 ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮਸਕੁਐਡ ਪ੍ਰੋਡਕਸ਼ਨ ਦਾ ਨਿਰਦੇਸ਼ਨ ਪ੍ਰਸਿੱਧ ਲੇਖਕ ਸੁਦੀਪ ਸ਼ਰਮਾ ਤੇ ਪੈਸਲ ਰਹਿਮਾਨ ਨੇ ਕੀਤਾ ਹੈ। ਕਹਾਣੀ ਗੁਨਜੀਤ ਚੋਪੜਾ, ਡਿਗੀ ਸਿਸੋਦੀਆ ਤੇ ਸੁਦੀਪ ਸ਼ਰਮਾ ਵੱਲੋਂ ਲਿਖੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਨਦੀਪ ਘਈ ਨੇ ਦੱਸਿਆ ਕਿ ਕੋਹਰਾ-2 ਪੰਜਾਬ ਦੇ ਕਾਲਪਨਿਕ ਪਿੰਡ ਦਲੇਰਪੁਰਾ ਵਿਚ ਘਟਦੀ ਹੈ। ਇਹ ਇਕ ਕ੍ਰਾਈਮ ਥ੍ਰਿਲਰ ਹੈ ਜਿਸ ਵਿਚ ਇਕ ਐੱਨਆਰਆਈ ਔਰਤ ਦਾ ਉਸਦੇ ਮਾਮੇ ਦੇ ਘਰ ਵਿਚ ਕਤਲ ਕਰ ਦਿੱਤਾ ਜਾਂਦਾ ਹੈ। ਇਸ ਵਿਚ ਮਨਦੀਪ ਘਈ ਅੰਮ੍ਰਿਤਸਰ ਦੀ ਅਦਾਕਾਰਾ ਹੈ। ਉਨ੍ਹਾਂ ਨੇ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਫੀਚਰ ਫਿਲਮਾਂ ਵਿਚ ਕੰਮ ਕੀਤਾ ਹੈ। ਕੋਹਰਾ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਹੈ। ਫਿਲਮ ਚੌਥੀ ਕੂਟ ਵਿਚ ਅਭਿਨੈ ਕੀਤਾ ਸੀ, ਜੋ ਕਿ ਅਧਿਕਾਰਤ ਤੌਰ ’ਤੇ ਅੰਤਰਰਾਸ਼ਟਰੀ ਕਾਨਸ ਫਿਲਮ ਫੈਸਟੀਵਲ ਲਈ ਚੁਣੀ ਗਈ ਸੀ। ਉਨ੍ਹਾਂ ਦੱਸਿਆ ਉਹ ਪੰਜਾਬ ਨਾਟਸ਼ਾਲਾ ਅਤੇ ਵੱਖ-ਵੱਖ ਸਟੇਜ਼ਾਂ ਦੌਰਾਨ 25 ਤੋਂ ਵੱਧ ਵੱਖ-ਵੱਖ ਨਾਟਕਾਂ ਵਿਚ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿਚ 500 ਤੋਂ ਵੱਧ ਥੀਏਟਰ ਸ਼ੋਅ ਵਿਚ ਪ੍ਰਦਰਸ਼ਨ ਕੀਤਾ ਹੈ। ਉਸ ਦੇ ਮਹੱਤਵਪੂਰਨ ਪ੍ਰਦਰਸ਼ਨਾਂ ਵਿਚ ਕੁਦੇਸਨ, ਪਲਸੀਰਤ, ਤੇ ਸਾਕਾ ਜਲ੍ਹਿਆਂਵਾਲਾ ਬਾਗ, ਲੂਣਾ, ਮਿਰਚ ਮਸਾਲਾ, ਤਸਵੀਰਨ, ਪਸੰਦ, ਕੁਛ ਤਾਂ ਕਰੋ ਯਾਰੋ, ਸਿਰਜਾਨਾ, ਅੱਧ ਵਿਚਲੇ, ਲੋਹਾ ਕੁੱਟ, ਬਾਬਾ ਬੰਟੂ, ਤਿੜਕੀ ਕੰਧ ਦੀ ਛਾਂਵੇ, ਅਹਿਲਿਆ ਆਦਿ ਹਨ।