ਅਧਿਆਪਕਾਂ ਨੂੰ ਟੈੱਟ ਦੇ ਪੂਰਨ ਤੌਰ ਬਾਈਕਾਟ ਦੀ ਅਪੀਲ : ਲਾਹੌਰੀਆ
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਅਧਿਆਪਕਾਂ ਦੇ ਸਾਰੇ ਮੁੱਦੇ ਖੂੰਝੇ ਲਾ ਕੇ ਅਧਿਆਪਕਾਂ ਨੂੰ ਟੈਟ ਵਿਚ
Publish Date: Wed, 25 Feb 2026 04:37 PM (IST)
Updated Date: Wed, 25 Feb 2026 04:43 PM (IST)

ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਅਧਿਆਪਕਾਂ ਦੇ ਸਾਰੇ ਮੁੱਦੇ ਖੂੰਝੇ ਲਾ ਕੇ ਅਧਿਆਪਕਾਂ ਨੂੰ ਟੈਟ ਵਿਚ ਉਲਝਾ ਦਿੱਤਾ ਹੈ। ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ, ਡੀਏ ਦੀਆਂ ਕਿਸ਼ਤਾਂ, ਡੀਏ ਦੇ ਬਕਾਏ, ਪੇ ਕਮਿਸ਼ਨ ਦੇ ਬਕਾਏ, ਅਧਿਆਪਕਾਂ ਦੇ ਕੱਟੇ ਹੋਏ 26 ਤਰ੍ਹਾਂ ਦੇ ਭੱਤੇ ਤੇ ਹੋਰ ਮੰਗਾਂ ਨੂੰ ਖੂੰਝੇ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਐਲਓ ਡਿਊਟੀਆਂ, ਅਧਿਆਪਕ ਕੋਲੋਂ ਪੜ੍ਹਾਈ ਛੁਡਾ ਕੇ ਹੋਰ ਕੰਮਾਂ ਵਿਚ ਉਲਝਾਉਣਾ, ਇਲੈਕਸ਼ਨ ਡਿਊਟੀਆਂ ਅਤੇ ਹੋਰ ਬੇਲੋੜੇ ਕੰਮ ਪਹਿਲਾਂ ਹੀ ਉਲਝਾਇਆ ਗਿਆ ਹੈ ਤੇ ਹੁਣ ਅਧਿਆਪਕਾਂ ਨੂੰ ਟੈਟ ਵਿੱਚ ਉਲਝਾ ਦਿੱਤਾ ਗਿਆ ਹੈ। ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ, ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ, ਬੀਕੇ ਮਹਿਮੀ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿੰਘ ਮਾਲੇਵਾਲ, ਸੋਹਣ ਸਿੰਘ ਮੋਗਾ, ਖੁਸ਼ਪ੍ਰੀਤ ਸਿੰਘ ਕੰਗ, ਅੰਮ੍ਰਿਤਪਾਲ ਸਿੰਘ ਸੇਖੋਂ, ਰਵੀ ਵਾਹੀ, ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਦੀਦਾਰ ਸਿੰਘ ਮੁਦਕੀ, ਸਤਬੀਰ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਬੱਬੂ, ਤਰਸੇਮ ਲਾਲ ਜਲੰਧਰ, ਰਿਸ਼ੀ ਕੁਮਾਰ ਜਲੰਧਰ, ਸੰਜੀਤ ਸਿੰਘ ਨਿੱਜਰ, ਰਾਜਵਿੰਦਰ ਸਿੰਘ ਰਾਜਾਸਾਂਸੀ, ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ।