ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਧਾਨ ਗੁਰਮਿੰਦਰ ਕੌਰ ਨੇ ਕਿਹਾ ਕਿ ਸਾਲ 2018 ਵਿੱਚ ਵਰਕਰਾਂ
Publish Date: Mon, 20 Apr 2026 04:10 PM (IST)
Updated Date: Mon, 20 Apr 2026 04:12 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਧਾਨ ਗੁਰਮਿੰਦਰ ਕੌਰ ਨੇ ਕਿਹਾ ਕਿ ਸਾਲ 2018 ਵਿੱਚ ਵਰਕਰਾਂ ਨੂੰ ਮੋਬਾਈਲ ਦਿੱਤੇ ਜਾਣੇ ਸਨ, ਲੇਕਿਨ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਦਿੱਤੇ ਨਹੀਂ ਗਏ। ਜਦ ਕਿ ਇਨ੍ਹਾਂ ਫੋਨਾਂ ਦਾ ਪੰਜਾਬ ਸਰਕਾਰ ਵਲੋਂ ਸਾਰਾ ਪੈਸਾ ਵਿਭਾਗ ਨੂੰ ਦਿੱਤਾ ਗਿਆ ਹੈ। ਬੀਐਲਓ ਡਰੱਗ ਸਰਵੇ ਆਦ ਕੰਮਾਂ ਲਈ ਕਿਸੇ ਹੋਰ ਮੁਲਾਜ਼ਮਾਂ ਨੂੰ ਪੰਜ ਛੇ ਮਹੀਨੇ ਲਈ ਦਿੱਤੇ ਜਾ ਰਹੇ ਹਨ। ਜੋ ਕਿ ਬਹੁਤ ਹੀ ਗਲਤ ਹੈ ਕਿਉਂਕਿ ਆਂਗਣਵਾੜੀ ਵਰਕਰਾਂ ਦਾ ਮੋਬਾਈਲ ਭੱਤਾ 2000 ਰੁਪਏ ਜੋ ਕਿ ਸਿਰਫ 20 ਦਿਨ ਦਾ ਹੀ ਰਿਚਾਰਜ ਹੁੰਦਾ ਹੈ। ਇਸ ਨਾਲ ਇੱਕ ਮਹੀਨੇ ਦੇ 153 ਰੁਪਏ 80 ਪੈਸੇ ਬਣਦੇ ਹਨ। ਇੰਨੇ ਪੈਸਿਆਂ ਵਾਸਤੇ ਕੋਈ ਵੀ ਕੰਪਨੀ ਰਿਚਾਰਜ ਨਹੀਂ ਕਰਦੀ। ਫਿਰ ਵੀ ਆਂਗਨਵਾੜੀ ਵਰਕਰ ਲੰਮੇ ਸਮੇਂ ਤੋਂ ਆਪਣੇ ਨਿੱਜੀ ਮੋਬਾਈਲਾਂ ਤੋਂ ਹੀ ਕੰਮ ਕਰ ਰਹੀਆਂ ਹਨ। ਜਿਨਾਂ ਵਿੱਚ ਹਾਜ਼ਰੀ ਲਾਉਣੀ, ਵੇਟ ਚੈਕ ਕਰਨਾ ਅਤੇ ਉਹਨਾਂ ਦੀਆਂ ਰਿਪੋਰਟਾਂ ਭੇਜਣੀਆਂ ਇੱਕ ਹੋਰ ਨਵੀਂ ਸਕੀਮ ਜੋ ਕਿ ਸੌਂਪੀ ਜਾ ਰਹੀ ਹੈ। ਉਹ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਹੈ। ਮੋਬਾਈਲ ਨਾ ਮਿਲਣ ਕਰਕੇ ਮਾਵਾਂ ਧੀਆਂ ਦੀ ਸਕੀਮ ਮੋਬਾਇਲ ਤੋਂ ਬਿਨਾਂ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਕੌਰ, ਜ਼ਿਲ੍ਹਾ ਕੈਸ਼ੀਅਰ, ਜਸਪਾਲ ਕੌਰ, ਪਰਮਿੰਦਰ ਕੌਰ, ਨਿਰਮਲ ਕੌਰ, ਰਾਜਵੀਰ ਕੌਰ ਰਈਆ, ਜਸਵਿੰਦਰ ਕੌਰ ਜਗਜੀਤ ਕੌਰ ਅਜਨਾਲਾ, ਹਜਿੰਦਰ ਕੌਰ ਸੰਦੀਪ ਕੋਰ ਹਰਸ਼ਾ ਛੀਨਾ, ਜਨਕ ਮਜੀਠਾ, ਸ਼ਿਲਪਾ, ਰਜਵੰਤ ਕੌਰ ਤੇ ਹੋਰ ਵਰਕਰ ਹਾਜ਼ਰ ਸਨ।