- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸੀਆਈਏ ਸਟਾਫ ਨੇ ਐਤਵਾਰ ਸਵੇਰੇ 42 ਕਿੱਲੋ ਹੈਰੋਇਨ ਅਤੇ ਚਾਰ ਹੈਂਡ ਗ੍ਰਨੇਡ ਬਰਾਮਦਗੀ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਛੇਹਰਟਾ ਦੀ ਭੱਲਾ ਕਾਲੋਨੀ ਦਾ ਰਹਿਣ ਵਾਲਾ ਸੋਨੂੰ ਤੇ ਦੂਜਾ ਮੋਹਿਤ ਹੈ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸੀਆਈਏ ਸਟਾਫ ਨੇ ਐਤਵਾਰ ਸਵੇਰੇ 42 ਕਿੱਲੋ ਹੈਰੋਇਨ ਅਤੇ ਚਾਰ ਹੈਂਡ ਗ੍ਰਨੇਡ ਬਰਾਮਦਗੀ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਛੇਹਰਟਾ ਦੀ ਭੱਲਾ ਕਾਲੋਨੀ ਦਾ ਰਹਿਣ ਵਾਲਾ ਸੋਨੂੰ ਤੇ ਦੂਜਾ ਮੋਹਿਤ ਹੈ। ਸੋਨੂੰ ਪੇਸ਼ੇ ਤੋਂ ਆਟੋ-ਰਿਕਸ਼ਾ ਚਾਲਕ ਅਤੇ ਮੋਹਿਤ ਹੈਰੋਇਨ ਅਤੇ ਵਿਸਫੋਟਕਾਂ ਦੀਆਂ ਖੇਪਾਂ ਚੁੱਕਣ ਲਈ ਕੋਰੀਅਰ ਵਜੋਂ ਕੰਮ ਕਰਦਾ ਸੀ। ਖੇਪਾਂ ਸੋਨੂੰ ਦੇ ਆਟੋ-ਰਿਕਸ਼ਾ ਵਿਚ ਲੁਕੋ ਕੇ ਟਿਕਾਣੇ ਲਗਾਈਆਂ ਜਾ ਰਹੀਆਂ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਛੇ ਤੋਂ ਸੱਤ ਖੇਪਾਂ ਟਿਕਾਣੇ ਲਗਾ ਚੁੱਕੇ ਹਨ ਪਰ ਮੁਲਜ਼ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਵਿਚ ਹੈਰੋਇਨ ਦੇ ਨਾਲ-ਨਾਲ ਗ੍ਰਨੇਡ ਜਾਂ ਵਿਸਫੋਟਕ ਕਿੰਨਾ ਹੈ।
ਜਾਂਚ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਇੰਡੀਆ ਗੇਟ ਦੇ ਵਸਨੀਕ ਮੋਹਿਤ ਅਤੇ ਭੱਲਾ ਕਾਲੋਨੀ ਦੇ ਵਸਨੀਕ ਸੋਨੂੰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਖੇਪਾਂ ਰਹਿਮਤ ਅਤੇ ਰਿਤਿਕ ਵੱਲੋਂ ਟਿਕਾਣੇ ਲਗਾਈਆਂ ਜਾ ਰਹੀਆਂ ਸਨ। ਦੋਵਾਂ ਮੁਲਜ਼ਮਾਂ ਨੂੰ ਐਤਵਾਰ ਸ਼ਾਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਹਿਮਤ ਦੇ ਪਾਕਿਸਤਾਨੀ ਤਸਕਰਾਂ ਜਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧ ਹੋ ਸਕਦੇ ਹਨ। ਉਹ ਕਥਿਤ ਤੌਰ ’ਤੇ ਉਨ੍ਹਾਂ ਦੇ ਇਸ਼ਾਰੇ ’ਤੇ ਡ੍ਰੋਨ ਦੀ ਵਰਤੋਂ ਕਰ ਕੇ ਹੈਰੋਇਨ, ਗ੍ਰਨੇਡ ਅਤੇ ਵਿਸਫੋਟਕ ਭਾਰਤ ਵਿਚ ਮੰਗਵਾ ਰਿਹਾ ਹੈ।
ਵਿਸ਼ੇਸ਼ ਸੈੱਲ ਨੇ ਅੱਠ ਸ਼ੱਕੀਆਂ ਨੂੰ ਵੀ ਲਿਆ ਹਿਰਾਸਤ ’ਚ
ਇਸ ਮਾਮਲੇ ਵਿਚ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਐਤਵਾਰ ਨੂੰ ਦਿਨ ਭਰ ਛਾਪੇਮਾਰੀ ਕੀਤੀ ਅਤੇ ਅੱਠ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ। ਇਹ ਖੁਲਾਸਾ ਹੋਇਆ ਹੈ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੇ ਮੁੱਖ ਮੁਲਜ਼ਮਾਂ ਨਾਲ ਸਬੰਧ ਹਨ ਜਾਂ ਉਨ੍ਹਾਂ ਦੇ ਨੇੜੇ ਰਹਿ ਚੁੱਕੇ ਹਨ। ਮੁੱਖ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਰਿਤਿਕ ਅਤੇ ਰਹਿਮਤ ਨੂੰ ਫੜਨ ਅਤੇ ਉਨ੍ਹਾਂ ਵੱਲੋਂ ਲੁਕੋਈਆਂ ਜਾਂ ਸੁੱਟੀਆਂ ਗਈਆਂ ਖੇਪਾਂ ਨੂੰ ਬਰਾਮਦ ਕਰਨ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਹੈ ਮਾਮਲਾ
ਬੁੱਧਵਾਰ ਅੱਧੀ ਰਾਤ ਨੂੰ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਇੰਚਾਰਜ ਸੋਨੀਆ ਮਾਨ, ਪਿੰਡ ਦੇ ਸਰਪੰਚ ਅਤੇ ਸੁਰੱਖਿਆ ਗਾਰਡਾਂ ਨੇ ਇਕ ਬਾਈਕ ’ਤੇ ਸਵਾਰ ਦੋ ਵਿਅਕਤੀਆਂ ਨੂੰ ਫੜ ਲਿਆ। ਮੁਲਜ਼ਮ ਬਾਈਕ ਅਤੇ ਉਸ ’ਤੇ ਰੱਖਿਆ ਸਾਮਾਨ ਛੱਡ ਕੇ ਭੱਜ ਗਏ। ਜਾਂਚ ਕਰਨ ’ਤੇ 42 ਕਿਲੋਗ੍ਰਾਮ ਹੈਰੋਇਨ, ਚਾਰ ਹੈਂਡ ਗ੍ਰਨੇਡ, ਇਕ ਗਲੌਕ ਪਿਸਤੌਲ ਅਤੇ ਵੱਡੀ ਗਿਣਤੀ ਵਿਚ ਕਾਰਤੂਸ ਬਰਾਮਦ ਕੀਤੇ ਗਏ ਸਨ।