Amritsar News : ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ਨੇ ਕੰਵਲਜੀਤ ਸਿੰਘ ਦਾ ਲਿਆ 5 ਦਿਨ ਦਾ ਰਿਮਾਂਡ
ਇਸ ਕੇਸ ਵਿਚ ਮੁੱਖ ਜਿੰਮੇਵਾਰ ਮੰਨੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਹਾਇਕ ਸੁਪਰਵਾਈਜਰ ਕੰਵਲਜੀਤ ਸਿੰਘ ਨੂੰ ਐਤਵਾਰ ਨੂੰ ਅੰਮ੍ਰਿਤਸਰ ਕਚਿਹਰੀ ਵਿਚ ਡਿਉਟੀ ਮੈਜਿਸਟ੍ਰੇਟ ਅਮਨਦੀਪ ਸਿੰਘ ਘੁੰਮਣ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਪੁਲਿਸ ਦੀ ਮੰਗ ਅਤੇ ਵਧੇਰੇ ਪੁੱਛਗਿਛ ਲਈ ਜੱਜ ਨੇ ਕੰਵਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ।
Publish Date: Sun, 04 Jan 2026 06:52 PM (IST)
Updated Date: Sun, 04 Jan 2026 06:56 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਐਤਵਾਰ ਨੂੰ ਕੰਵਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਲੈ ਲਿਆ ਹੈ। ਇਸ ਕੇਸ ਵਿਚ ਮੁੱਖ ਜਿੰਮੇਵਾਰ ਮੰਨੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੂੰ ਐਤਵਾਰ ਨੂੰ ਅੰਮ੍ਰਿਤਸਰ ਕਚਿਹਰੀ ਵਿਚ ਡਿਉਟੀ ਮੈਜਿਸਟ੍ਰੇਟ ਅਮਨਦੀਪ ਸਿੰਘ ਘੁੰਮਣ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਪੁਲਿਸ ਦੀ ਮੰਗ ਅਤੇ ਵਧੇਰੇ ਪੁੱਛਗਿਛ ਲਈ ਜੱਜ ਨੇ ਕੰਵਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਵਿਚ ਕੰਵਲਜੀਤ ਸਿੰਘ ਦੇ ਪਾਸ ਕਈ ਮਹੱਤਵਪੂਰਨ ਜਾਣਕਾਰੀਆਂ ਹੋਣ ਦੀਆਂ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਡਾ. ਈਸ਼ਰ ਸਿੰਘ ਵੱਲੋਂ ਜਾਂਚ ਕਰਨ ਸਮੇਂ ਕੰਵਲਜੀਤ ਸਿੰਘ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਤਤਕਾਲੀ ਨਿੱਜੀ ਸਹਾਇਕ ਅਤੇ ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਸਮੇਂ ਕੱਚੇ ਰਿਕਾਰਡ ਦੀਆਂ ਲਿਖਤਾਂ ਖੋਹੇ ਜਾਣ ਦਾ ਇਲਜਾਮ ਵੀ ਲੱਗਾ ਰਿਹਾ ਸੀ।