Amritsar News : SGPC ਪ੍ਰਧਾਨ ਨੇ ਜੈਂਟਲਮੈਨ ਬਣੇ ਮੈਨੇਜਰ ਤੇ ਅਕਾਊਂਟੈਂਟਾਂ ਨੂੰ ਲਾਇਆ 2100-2100 ਰੁਪਏ ਦਾ ਵਾਰਨਿੰਗ ਜੁਰਮਾਨਾ
ਉਨ੍ਹਾਂ ਕਿਹਾ ਕਿ ਮੈਨੇਜਰਾਂ, ਅਕਾਊਂਟੈਂਟਾਂ ਨੂੰ ਡਿਊਟੀ ਕੁਰਤਾ ਪਜਾਮਾ ਹੀ ਸੋਭਦਾ ਹੈ। ਭਾਵੇਂ ਉਪਰੋਕਤ ਮੈਨੇਜਰਾਂ ਤੇ ਅਕਾਊਂਟੈਂਟਾਂ ਨੇ ਆਪਣੀ ਗਲਤੀ ਮੰਨੀ, ਪਰ ਐਡਵੋਕੇਟ ਧਾਮੀ ਨੇ ਤਕਰੀਬਨ 20 ਦੇ ਕਰੀਬ ਅਕਾਊਂਟੈਂਟਾਂ ਤੇ ਮੈਨੇਜਰਾਂ ਨੂੰ 2100-2100 ਰੁਪਏ ਗੁਰੂ ਘਰ ਦੀ ਗੋਲਕ ਲਈ ਰਸੀਦ ਕਟਵਾਉਣ ਦਾ ਆਦੇਸ਼ ਜਾਰੀ ਕੀਤਾ।
Publish Date: Tue, 24 Feb 2026 07:39 PM (IST)
Updated Date: Tue, 24 Feb 2026 07:42 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸੈਕਸ਼ਨ 85 ਦੇ ਮੈਨੇਜਰਾਂ ਅਤੇ ਅਕਾਊਂਟੈਂਟਾਂ ਨਾਲ ਮੀਟਿੰਗ ਦਰਮਿਆਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਅਤੇ ਗੁਰੂ ਦੀ ਭੈਅ ਭਾਵਨੀਂ ਵਿਚ ਸੇਵਾ ਕਰਨ ਲਈ ਪ੍ਰੇਰਿਕ ਕੀਤਾ।
ਬਜਟ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਹੁੰਚੇ ਗੁਰਦੁਆਰਾ ਸੈਕਸ਼ਨ 85 ਨਾਲ ਸਬੰਧਤ ਮੈਨੇਜਰ ਤੇ ਅਕਾਊਂਟੈਂਟ ਜਦ ਮੀਟਿੰਗ ਵਿਚ ਹਾਜ਼ਰ ਹੋਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੈਂਟਲਮੈਨ ਬਣੇ ਕੁਝ ਮੈਨੇਜਰਾਂ ਅਤੇ ਅਕਾਊਂਟੈਂਟਾਂ ਦੀ ਨਰਮ ਲਹਿਜੇ ਨਾਲ ਝਾੜ ਵੀ ਕੀਤੀ ਅਤੇ ਵਾਰਨਿੰਗ ਜੁਰਮਾਨਾ ਵੀ ਲਗਾਇਆ। ਐਡਵੋਕੇਟ ਧਾਮੀ ਨੇ ਜੈਂਟਲਮੈਨ ਬਣੇ ਮੈਨੇਜਰਾਂ ਤੇ ਅਕਾਊਂਟੈਂਟਾਂ ਨੂੰ ਸਿੱਧੇ ਤੌਰ ‘ਤੇ ਕਿਹਾ ਕਿ ਇਹ ਗੁਰੂ ਘਰ ਦੇ ਮੈਨੇਜਰ, ਅਕਾਉਂਟੈਟ ਤੇ ਵਜ਼ੀਰਾਂ ਦੀ ਵਰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੈਨੇਜਰਾਂ, ਅਕਾਊਂਟੈਂਟਾਂ ਨੂੰ ਡਿਊਟੀ ਕੁਰਤਾ ਪਜਾਮਾ ਹੀ ਸੋਭਦਾ ਹੈ। ਭਾਵੇਂ ਉਪਰੋਕਤ ਮੈਨੇਜਰਾਂ ਤੇ ਅਕਾਊਂਟੈਂਟਾਂ ਨੇ ਆਪਣੀ ਗਲਤੀ ਮੰਨੀ, ਪਰ ਐਡਵੋਕੇਟ ਧਾਮੀ ਨੇ ਤਕਰੀਬਨ 20 ਦੇ ਕਰੀਬ ਅਕਾਊਂਟੈਂਟਾਂ ਤੇ ਮੈਨੇਜਰਾਂ ਨੂੰ 2100-2100 ਰੁਪਏ ਗੁਰੂ ਘਰ ਦੀ ਗੋਲਕ ਲਈ ਰਸੀਦ ਕਟਵਾਉਣ ਦਾ ਆਦੇਸ਼ ਜਾਰੀ ਕੀਤਾ।
ਮੀਟਿੰਗ ਵਿਚ ਮੌਜੂਦ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਨੇ ਦੱਸਿਆ ਕੀ ਮੀਟਿੰਗ ਵਿਚ ਸ਼ਾਮਲ ਹੋਣ ਆਏ ਗੁਰਦੁਆਰਾ ਸੈਕਸ਼ਨ 85 ਦੇ ਨਾਲ ਸਬੰਧਤ ਕੁਝ ਮੈਨੇਜਰ ਤੇ ਅਕਾਊਂਟੈਂਟਾਂ ਨੇ ਪੈਂਟਾਂ ਕਮੀਜ਼ਾਂ ਪਹਿਣੀਆਂ ਹੋਈਆਂ ਸਨ, ਜਿਸ ਤੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਤਰਾਜ਼ ਕਰਦਿਆਂ ਇਹਨਾਂ ਨੂੰ ਗੁਰੂ ਦੀ ਗੋਲਕ ਵਿਚ 21-2100 ਰੁਪਏ ਦੀ ਰਸੀਦ ਕਟਵਾਉਣ ਲਈ ਆਦੇਸ਼ ਜਾਰੀ ਕੀਤਾ। ਬਿਜੈ ਸਿੰਘ ਨੇ ਦੱਸਿਆ ਕਿ 20 ਦੇ ਕਰੀਬ ਮੈਨੇਜਰਾਂ ਤੇ ਅਕਾਊਂਟੈਂਟਾਂ ਦੀਆਂ ਜਨਰਲ ਬੋਰਡ ਫੰਡ ਵਿਚ ਰਸੀਦਾਂ ਕੱਟੀਆਂ ਗਈਆਂ ਹਨ।