Amritsar News : ਮਹਿਲਾ ਬੈਂਕ ਕਰਮਚਾਰੀ ਦੀ ਏਆਈ ਨਾਲ ਬਣਾਈ ਅਸ਼ਲੀਲ ਵੀਡੀਓ, ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕਰ ਰਿਹਾ ਬਲੈਕਮੇਲਰ
ਥਾਣਾ ਸਾਈਬਰ ਪੁਲਿਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਮਹਿਲਾ ਮੁਲਾਜ਼ਮ ਦੀ ਅਸ਼ਲੀਲ ਵੀਡੀਓ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਤਿਆਰ ਕਰਕੇ ਉਸ ਨੂੰ ਵਾਇਰਲ ਕਰਨ ਦੇ ਦੋਸ਼ ਵਿਚ ਮੁਲਜਮ ਖਿਲਾਫ ਮਾਮਲਾ ਦਰਜ ਕੀਤਾ ਹੈ।
Publish Date: Sun, 01 Feb 2026 06:23 PM (IST)
Updated Date: Sun, 01 Feb 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਸਾਈਬਰ ਪੁਲਿਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਮਹਿਲਾ ਮੁਲਾਜ਼ਮ ਦੀ ਅਸ਼ਲੀਲ ਵੀਡੀਓ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਤਿਆਰ ਕਰਕੇ ਉਸ ਨੂੰ ਵਾਇਰਲ ਕਰਨ ਦੇ ਦੋਸ਼ ਵਿਚ ਮੁਲਜਮ ਖਿਲਾਫ ਮਾਮਲਾ ਦਰਜ ਕੀਤਾ ਹੈ। ਐਫਆਈਆਰ ਵਿਚ ਏਆਈ ਐਕਟ ਦੇ ਨਾਲ-ਨਾਲ ਔਰਤ ਨੂੰ ਬਲੈਕਮੇਲ ਕਰਨ ਦੀ ਧਰਾਵਾਂ ਸ਼ਾਮਲ ਹਨ। ਪੁਲਿਸ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ ਹੈ। ਇੰਸਪੈਕਟਰ ਸੁਮਿਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ ਅਤੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ ਭਾਰਤੀ ਰਿਜ਼ਰਵ ਬੈਂਕ ਦੀ ਇਕ ਸ਼ਾਖਾ ਦੇ ਲੇਖਾ ਵਿਭਾਗ ਵਿਚ ਕੰਮ ਕਰਦੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਜਨਵਰੀ ਨੂੰ ਉਹ ਘਰ ਸੀ ਜਦੋਂ ਇਕ ਨੰਬਰ ਤੋਂ ਉਸ ਦਾ ਮੋਬਾਈਲ ’ਤੇ ਫੋਨ ਆਇਆ। ਜਦੋਂ ਉਸ ਨੇ ਕਾਲ ਦਾ ਜਵਾਬ ਦਿੱਤਾ ਤਾਂ ਦੋਸ਼ੀ ਨੇ ਆਪਣੀ ਪਛਾਣ ਅਮਨਦੀਪ ਸਿੰਘ ਵਾਸੀ ਜਲੰਧਰ ਵਜੋਂ ਕੀਤੀ। ਮੁਲਜਮ ਨੇ ਧਮਕੀ ਦਿੱਤੀ ਕਿ ਉਸ ਕੋਲ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਹਨ ਅਤੇ ਉਹ ਉਨ੍ਹਾਂ ਨੂੰ ਵਾਇਰਲ ਕਰ ਦੇਵੇਗਾ, ਜਿਸ ਨਾਲ ਸਮਾਜ ਵਿਚ ਉਸ ਦੀ ਬਦਨਾਮੀ ਹੋਵੇਗੀ।
ਉਸ ਨੇ ਇਸ ਦੇ ਬਦਲੇ 22 ਹਜ਼ਾਰ ਰੁਪਏ ਦੀ ਮੰਗ ਕੀਤੀ। ਪੀੜਤਾ ਨੇ ਦੱਸਿਆ ਕਿ ਉਹ ਡਰ ਗਈ ਸੀ ਅਤੇ ਡਰ ਦੇ ਮਾਰੇ ਪਹਿਲਾਂ ਚਾਰ ਹਜ਼ਾਰ ਰੁਪਏ ਅਤੇ ਫਿਰ ਅਠਾਰਾਂ ਹਜ਼ਾਰ ਰੁਪਏ ਉਸ ਵਲੋਂ ਦਿੱਤੇ ਗਏ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ। ਫਿਰ ਮੁਲਜ਼ਮ ਨੇ ਉਸ ਨੂੰ ਵੱਖ-ਵੱਖ ਵਿਦੇਸ਼ੀ ਵਟਸਐਪ ਨੰਬਰਾਂ ਤੋਂ ਏਆਈ-ਜਨਰੇਟਿਡ ਵੀਡੀਓ ਅਤੇ ਫੋਟੋਆਂ ਭੇਜੀਆਂ ਅਤੇ ਹੋਰ ਵੀਹ ਹਜ਼ਾਰ ਰੁਪਏ ਦੀ ਮੰਗ ਕੀਤੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਇਕ ਇੰਟਰਨੈਟ ਮੀਡੀਆ ਪਲੇਟਫਾਰਮ ਤੋਂ ਉਸ ਦੀਆਂ ਫੋਟੋਆਂ ਡਾਊਨਲੋਡ ਕੀਤੀਆਂ ਅਤੇ ਉਨ੍ਹਾਂ ਦੀ ਵਰਤੋਂ ਏਆਈ ਦੀ ਵਰਤੋਂ ਕਰਕੇ ਇਕ ਅਸ਼ਲੀਲ ਤਸਵੀਰ ਬਣਾਉਣ ਲਈ ਕੀਤੀ।