Amritsar News : ਸੋਨੇ ਦੀ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ ਤਿੰਨ ਗ੍ਰਿਫ਼ਤਾਰ; ਸੋਨਾ, ਨਕਤੀ ਤੇ ਹਥਿਆਰ ਬਰਾਮਦ
ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਹਰ ਪਹਿਲੂ ਤੋਂ ਜਾਂਚ ਕਰਕੇ ਸੁਨਿਆਰੇ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਗਿਰੋਹ ਦੇ ਮਾਸਟਰ ਮਾਈਡ ਤੇ ਮਹਿਲਾ ਸਾਥੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਕਰਕੇ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਨਕਦ ਅਤੇ ਇਕ ਡਬਲ ਬੈਰਲ ਗ਼ੈਰ ਕਾਨੂੰਨੀ ਗੰਨ ਵੀ ਕੀਤੀ ਬਰਾਮਦ ਕੀਤੀ।
Publish Date: Wed, 28 Jan 2026 06:31 PM (IST)
Updated Date: Wed, 28 Jan 2026 06:36 PM (IST)
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਹਰ ਪਹਿਲੂ ਤੋਂ ਜਾਂਚ ਕਰਕੇ ਸੁਨਿਆਰੇ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਗਿਰੋਹ ਦੇ ਮਾਸਟਰ ਮਾਈਡ ਤੇ ਮਹਿਲਾ ਸਾਥੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਕਰਕੇ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਨਕਦ ਅਤੇ ਇਕ ਡਬਲ ਬੈਰਲ ਗ਼ੈਰ ਕਾਨੂੰਨੀ ਗੰਨ ਵੀ ਕੀਤੀ ਬਰਾਮਦ ਕੀਤੀ।
ਡੀਸੀਪੀ ਸਿਟੀ ਜਗਜੀਤ ਸਿੰਘ ਵਾਲੀਆ ਨੇ ਮੁਕੱਦਮੇ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਮੁਕੱਦਮਾ ਰਾਕੇਸ਼ ਕੁਮਾਰ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਸ਼ਾਮ 5 ਵਜੇ ਉਸ ਦੀ ਦੁਕਾਨ ਅੰਦਰ 4 ਅਣਪਛਾਤੇ ਵਿਅਕਤੀ ਸੋਨਾ ਖਰੀਦ ਕਰਨ ਲਈ ਆਏ ਸਨ। ਇਨ੍ਹਾਂ ਵਿਚ ਇਕ ਵਿਅਕਤੀ ਨੂੰ ਮੁੱਦਈ ਸੋਨਾ ਦਿਖਾਉਣ ਲੱਗ ਪਿਆ ਅਤੇ ਇਸੇ ਦੌਰਾਨ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਮੁੱਦਈ ਦੇ ਕਾਊਂਟਰ ਵਿਚੋਂ ਕੁੱਲ ਸੋਨਾ ਕਰੀਬ 200 ਗ੍ਰਾਮ ਜਿਸ ਵਿੱਚੋਂ ਕਰੀਬ 190 ਗ੍ਰਾਮ ਖਰਾ ਸੋਨਾ ਬਣਦਾ ਸੀ, ਜਿਸ ਨੂੰ ਚੋਰੀ ਕਰਕੇ ਲੈ ਗਏ।
ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਜਾਂਚ ਤੇਜ਼ੀ ਨਾਲ ਕਰਦੇ ਹੋਏ ਜਗਰੂਪ ਕੌਰ ਬਾਠ ਏਡੀਸੀਪੀ ਸਿਟੀ-3 ਅੰਮ੍ਰਿਤਸਰ ਅਤੇ ਅਨੁਭਵ ਜੈਨ ਏਸੀਪੀ ਪੱਛਮੀ ਅੰਮ੍ਰਿਤਸਰ ਦੀ ਨਿਗਰਾਨ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਦੀ ਪੁਲਿਸ ਟੀਮਾਂ ਬਣਾਈਆਂ ਗਈਆਂ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਪਿੰਡ ਦੇਸੋਪੁਰਾ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਕਿਰਾਏਦਾਰ ਸਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ, ਹਰਪ੍ਰੀਤ ਕੌਰ ਵਾਸੀ ਪਿੰਡ ਗੋਸਮਪੁਰ ਜਿਲ੍ਹਾ ਗੰਗਾ ਨਗਰ, ਰਾਜਸਥਾਨ ਹਾਲ ਵਾਸੀ ਕਿਰਾਏਦਾਰ ਸ਼ਹੀਦ ਊਧਮ ਸਿੰਘ ਨਗਰ, ਗ੍ਰਿਫ਼ਤਾਰ ਮਿਤੀ 25-01-2026 ਅਤੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਮਾਕੋਵਾਲ ਤਹਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਕਿਰਾਏਦਾਰ ਸ਼ਹੀਦ ਊਧਮ ਸਿੰਘ ਨਗਰ ਗ੍ਰਿਫ਼ਤਾਰ ਮਿਤੀ 26-01-2025 ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਚੋਰੀ ਦਾ ਸੋਨਾ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਅਤੇ ਇਸ ਤੋਂ ਇਲਾਵਾ ਇਕ ਡਬਲ ਬੈਰਲ ਗੰਨ ਵੀ ਬਰਾਮਦ ਕੀਤੀ ਗਈ। ਇਨ੍ਹਾਂ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਜਾਰੀ ਹੈ, ਜਿੰਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।