Amritsar News : ਕਾਹਲਵਾਂ ਤੋਂ ਬਾਅਦ ਮੱਥਰੇਵਾਰ ਨੂੰ ਮਿਲੀ ਤਰੱਕੀ, SGPC ਦੇ ਸਕੱਤਰ ਨਿਯੁਕਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਦਾ ਪਦ ਉੱਨਤ ਕਰਦਿਆ ਸਕੱਤਰ ਗੁਰਦੁਆਰਾ ਸੈਕਸ਼ਨ 85 ਲਗਾਇਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬਲਵਿੰਦਰ ਸਿੰਘ ਕਾਹਲਵਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀਆਂ ਸੇਵਾਵਾਂ ਸੌਂਪੀਆਂ ਸਨ।
Publish Date: Wed, 18 Mar 2026 06:17 PM (IST)
Updated Date: Wed, 18 Mar 2026 06:21 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਦਾ ਪਦ ਉੱਨਤ ਕਰਦਿਆ ਸਕੱਤਰ ਗੁਰਦੁਆਰਾ ਸੈਕਸ਼ਨ 85 ਲਗਾਇਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬਲਵਿੰਦਰ ਸਿੰਘ ਕਾਹਲਵਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀਆਂ ਸੇਵਾਵਾਂ ਸੌਂਪੀਆਂ ਸਨ।
ਇਸ ਤੋਂ ਪਹਿਲਾਂ ਸਕੱਤਰ ਪ੍ਰਤਾਪ ਸਿੰਘ ਪਾਸੋਂ ਗੁਰਦੁਆਰਾ ਸੈਕਸ਼ਨ 85 ਵਿਭਾਗ ਵਾਪਸ ਲੈਂਦਿਆਂ ਗੁਰਿੰਦਰ ਸਿੰਘ ਮੱਥਰੇਵਾਲ ਵਧੀਕ ਸਕੱਤਰ ਹੁੰਦਿਆ ਆਜ਼ਾਦਾਨਾ ਤੌਰ 'ਤੇ ਗੁਰਦੁਆਰਾ ਸੈਕਸ਼ਨ 85 ਦਾ ਵਿਭਾਗ ਸੌਂਪਿਆ ਸੀ। ਬਾਰ੍ਹਵੀਂ ਦੇ ਨਾਲ ਗਿਆਨੀ ਪੜ੍ਹੇ ਗੁਰਿੰਦਰ ਸਿੰਘ ਮੱਥਰੇਵਾਲ 1995 ਵਿਚ ਸ਼੍ਰੋਮਣੀ ਕਮੇਟੀ ਵਿਚ ਭਰਤੀ ਹੋਏ।
ਮੱਥਰੇਵਾਲ ਨੇ ਵੱਖ ਵੱਖ ਵਿਭਾਗਾਂ ਤੋਂ ਇਲਾਵਾ ਵਧੀਕ ਮੈਨੇਜਰ ਪਰਿਕਰਮਾ ਤੇ ਸਰਾਵਾਂ ਤੋਂ ਬਾਅਦ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਜੋਂ ਸੇਵਾਵਾਂ ਨਿਭਾਈਆਂ। ਮੱਥਰੇਵਾਰ ਮੀਤ ਸਕੱਤਰ ਗੁਰਦੁਆਰਾ ਸੈਕਸ਼ਨ 85, ਅਮਲਾ ਵਿਭਾਗ, ਧਰਮ ਪ੍ਰਚਾਰ ਕਮੇਟੀ ਆਦਿ ਦੀਆਂ ਸੇਵਾਵਾਂ ਨਿਭਾਈਆਂ। ਹੁਣ ਲੰਮੇ ਸਮੇਂ ਤੋਂ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਵਿਚ ਵੱਖ-ਵੱਖ ਵਿਭਾਗਾਂ ਦਾ ਕੰਮਕਾਜ ਨਿਭਾ ਰਹੇ ਸਨ। ਮੱਥਰੇਵਾਲ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ।