Amritsar News : ਥਾਈਲੈਂਡ ’ਚ ਰਚੀ ਗਈ ਸੀ ਗ੍ਰਨੇਡ ਧਮਾਕਾ ਕਰਨ ਦੀ ਸਾਜ਼ਿਸ਼, ਗ੍ਰਿਫ਼ਤਾਰ ਕੀਤੇ ਸ਼ਰਨਪ੍ਰੀਤ ਨੇ ਖੋਲ੍ਹੇ ਕਈ ਰਾਜ਼
ਸ਼ਰਨਪ੍ਰੀਤ ਨੂੰ ਪੁਲਿਸ ਨੇ ਪੇਸ਼ ਕੀਤਾ ਤਾਂ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਰਨਪ੍ਰੀਤ ਦੇ ਮੋਬਾਈਲ ਫੋਨ 'ਤੇ ਥਾਈਲੈਂਡ ਵਿਚ ਰਹਿੰਦੇ ਨਿਸ਼ਾਨ ਸਿੰਘ ਅਤੇ ਅਵਦੇਸ਼ ਨਾਮਕ ਅੱਤਵਾਦੀਆਂ ਦੇ ਸੰਪਰਕ ਨੰਬਰ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਉਹ ਦੋਵੇਂ ਜਣੇ ਸ਼ਰਨਪ੍ਰੀਤ ਸਿੰਘ ਨੂੰ ਨਿਰਦੇਸ਼ ਦੇ ਰਹੇ ਸਨ।
Publish Date: Sat, 24 Jan 2026 07:35 PM (IST)
Updated Date: Sat, 24 Jan 2026 07:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਨੇ ਇਕ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਇਕ ਅੱਤਵਾਦੀ ਕਾਬੂ ਕੀਤਾ ਸੀ ਤੇ ਇਸ ਮੌਕੇ ਉਸ ਕੋਲੋਂ ਗ੍ਰਨੇਡ ਬਰਾਮਦ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਗਣਤੰਤਰ ਦਿਵਸ 'ਤੇ ਕਿਸੇ ਵੱਡੀ ਇਮਾਰਤ 'ਤੇ ਸੁੱਟਣ ਦੀ ਸਾਜਿਸ਼ ਲਈ ਗ੍ਰਨੇਡ ਲਿਆਂਦਾ ਗਿਆ ਸੀ। ਇਸ ਬਾਰੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਨੇਡ ਧਮਾਕਾ ਕਰਨ ਦੀ ਸਾਜ਼ਿਸ਼ ਥਾਈਲੈਂਡ ਵਿਚ ਰਚੀ ਗਈ ਸੀ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਗ੍ਰਨੇਡ, ਇੱਕ ਪਿਸਤੌਲ, ਇਕ ਮੈਗਜ਼ੀਨ ਅਤੇ ਪੰਜ ਕਾਰਤੂਸਾਂ ਸਮੇਤ ਫੜੇ ਗਏ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਸ਼ਰਨਪ੍ਰੀਤ ਸਿੰਘ ਨੇ ਸੰਯੁਕਤ ਪੁੱਛਗਿੱਛ ਕੇਂਦਰ (ਜੇਆਈਸੀ) ਵਿਚ ਕਈ ਰਾਜ਼ ਖੋਲ੍ਹੇ ਹਨ।
ਸ਼ਰਨਪ੍ਰੀਤ ਨੂੰ ਪੁਲਿਸ ਨੇ ਪੇਸ਼ ਕੀਤਾ ਤਾਂ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਰਨਪ੍ਰੀਤ ਦੇ ਮੋਬਾਈਲ ਫੋਨ 'ਤੇ ਥਾਈਲੈਂਡ ਵਿਚ ਰਹਿੰਦੇ ਨਿਸ਼ਾਨ ਸਿੰਘ ਅਤੇ ਅਵਦੇਸ਼ ਨਾਮਕ ਅੱਤਵਾਦੀਆਂ ਦੇ ਸੰਪਰਕ ਨੰਬਰ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਉਹ ਦੋਵੇਂ ਜਣੇ ਸ਼ਰਨਪ੍ਰੀਤ ਸਿੰਘ ਨੂੰ ਨਿਰਦੇਸ਼ ਦੇ ਰਹੇ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ਵਿਚ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਥਾਈਲੈਂਡ ਵਿਚ ਮੌਜੂਦ ਇਹ ਦੋਵੇਂ ਜਣੇ ਭਾਰਤ ਵਿਚ ਕਿੱਥੋਂ ਦੇ ਹਨ? ਪੁਲਿਸ ਨੂੰ ਸ਼ੱਕ ਹੈ ਕਿ ਸ਼ਰਨਪ੍ਰੀਤ ਸਿੰਘ ਦੇ ਕੁਝ ਹੋਰ ਸਾਥੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਲੁਕ ਗਏ ਹਨ। ਉਹ ਆਰਡੀਐਕਸ, ਗ੍ਰਨੇਡ ਅਤੇ ਏਕੇ-ਟਾਈਪ ਦੇ ਹਥਿਆਰ ਲੈ ਕੇ ਜਾ ਸਕਦੇ ਹਨ। ਪੁਲਿਸ ਹੁਣ ਕੇਂਦਰੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਣ ਲਈ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸ਼ਰਨਪ੍ਰੀਤ ਸਿੰਘ ਨੂੰ ਬੱਸ ਅੱਗੇ ਨੇੜੇ ਇਕ ਗ੍ਰਨੇਡ ਤੇ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ।