ਖਰਾਬ ਗੱਡੀ ਸੜਕ ਵਿਚਾਲੇ ਛੱਡ, ਈ-ਰਿਕਸ਼ਾ ’ਤੇ ਲਿਜਾਣੇ ਪਏ ਹਵਾਲਾਤੀ
ਖਰਾਬ ਗੱਡੀ ਸੜਕ ਵਿਚਾਲੇ ਛੱਡ, ਈ-ਰਿਕਸ਼ਾ ’ਤੇ ਲੈ ਜਾਣੇ ਪਏ ਹਵਾਲਾਤੀ
Publish Date: Tue, 03 Mar 2026 05:54 PM (IST)
Updated Date: Wed, 04 Mar 2026 04:05 AM (IST)
ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਲਿਜਾ ਰਹੀ ਸੀ ਅਦਾਲਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਣਜੀਤ ਐਵੀਨਿਊ ਪੁਲਿਸ ਥਾਣੇ ਦੀ ਪੁਲਿਸ ਨਾਲ ਕੁਝ ਅਜੀਬ ਹੀ ਵਾਪਰਿਆ। ਮਾਲ ਰੋਡ ਦੇ ਵਿਚਕਾਰ ਅਚਾਨਕ ਸਰਕਾਰੀ ਕਾਲੇ ਰੰਗ ਦੀ ਗੱਡੀ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਹਵਾਲਾਤੀਆਂ ਨੂੰ ਈ-ਰਿਕਸ਼ਾ ਵਿਚ ਅਦਾਲਤ ਲੈ ਕੇ ਜਾਣਾ ਪਿਆ। ਜਾਣਕਾਰੀ ਅਨੁਸਾਰ ਸਿਵਲ ਲਾਈਨਜ਼ ਪੁਲਿਸ ਥਾਣੇ ਦੀ ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਦੁਪਹਿਰ ਨੂੰ ਉਹ ਉਨ੍ਹਾਂ ਨੂੰ ਥਾਣੇ ਦੀ ਪੁਰਾਣੀ ਕਾਲੇ ਰੰਗ ਦੀ ਸਰਕਾਰੀ ਗੱਡੀ ਵਿਚ ਅਦਾਲਤ ਲੈ ਕੇ ਜਾ ਰਹੇ ਸਨ। ਜਦੋਂ ਉਹ ਸਿਵਲ ਹਸਪਤਾਲ ਵਿਚ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਨੂੰ ਥਾਣੇ ਤੋਂ ਅਦਾਲਤ ਲੈ ਜਾ ਰਹੇ ਸਨ, ਤਾਂ ਮਾਲ ਰੋਡ ਤੇ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ। ਉਨ੍ਹਾਂ ਨੇ ਰਾਹਗੀਰਾਂ ਨਾਲ ਧੱਕਾ ਲਗਾ ਕੇ ਦੋ ਵਾਰ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕੰਮ ਨਹੀਂ ਆਇਆ। ਇਸ ਤੋਂ ਬਾਅਦ ਤਿੰਨ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਗੱਡੀ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਮੁਲਜਮਾਂ ਨੂੰ ਈ-ਰਿਕਸ਼ਾ ਤੇ ਅਦਾਲਤ ਲੈ ਗਏ।