ਮਾਤਾ ਪਿਤਾ ਦੀ ਯਾਦ 'ਚ ਬੱਚਿਆਂ ਨੂੰ ਕਾਪੀਆਂ ਤੇ ਪੈਨ ਵੰਡੇ
ਗੌਰਵ ਜੋਸ਼ੀ, ਰਈਆ : ਬਲਾਕ ਰਈਆ ਦੇ ਪਿੰਡ ਚੀਮਾਬਾਠ ਦੇ ਸਰਕਾਰੀ ਹਾਈ ਸਕੂਲ ਵਿਖੇ ਪਿੰਡ ਦੇ ਨੌਜਵਾਨ ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ ਅਤੇ ਗੁਰਵਿੰਦਰ ਚੀਮਾ ਨੇ ਆਪਣੇ ਸਤਿਕਾਰਯੋਗ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਵਿਦਿਆਰਥੀਆਂ ਨੂੰ ਨਵਾਂ ਸ਼ੈਸ਼ਨ ਸ਼ੁਰੂ ਹੋਣ ਤੇ ਕਾਪੀਆਂ ਅਤੇ
Publish Date: Thu, 07 Apr 2022 03:24 PM (IST)
Updated Date: Thu, 07 Apr 2022 03:24 PM (IST)
ਗੌਰਵ ਜੋਸ਼ੀ, ਰਈਆ : ਬਲਾਕ ਰਈਆ ਦੇ ਪਿੰਡ ਚੀਮਾਬਾਠ ਦੇ ਸਰਕਾਰੀ ਹਾਈ ਸਕੂਲ ਵਿਖੇ ਪਿੰਡ ਦੇ ਨੌਜਵਾਨ ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ ਅਤੇ ਗੁਰਵਿੰਦਰ ਚੀਮਾ ਨੇ ਆਪਣੇ ਸਤਿਕਾਰਯੋਗ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਵਿਦਿਆਰਥੀਆਂ ਨੂੰ ਨਵਾਂ ਸ਼ੈਸ਼ਨ ਸ਼ੁਰੂ ਹੋਣ ਤੇ ਕਾਪੀਆਂ ਅਤੇ ਪੈਨ ਵੰਡੇ ਅਤੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪੇ੍ਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ, ਕਰਮ ਸਿੰਘ ਮੈਂਬਰ, ਨੰਬਰਦਾਰ ਮੰਗਲ ਸਿੰਘ, ਗੁਰਿੰਦਰਪਾਲ ਸਿੰਘ ਮੈਂਬਰ, ਗਗਨਦੀਪ ਮੈਂਬਰ, ਸੁਖਦੇਵ ਸਿੰਘ, ਹੈੱਡ ਟੀਚਰ ਕੰਵਲਪ੍ਰਰੀਤ ਕੌਰ, ਰਾਜਨ ਸ਼ਰਮਾ, ਮਨਜੀਤ ਸਿੰਘ ਪੱਡਾ, ਸਿਧਾਰਥ ਕੁਮਾਰ, ਗਗਨ, ਜਗਜੀਤ ਸਿੰਘ, ਵਰਿੰਦਰ ਕੌਰ, ਸੰਤੋਸ਼ ਕੁਮਾਰੀ, ਮਨਜੀਤ ਕੌਰ ਆਦਿ ਹਾਜ਼ਰ ਸਨ।