Amritsar Crime : ਨੌਜਵਾਨ ਦੀ ਕੁੱਟਮਾਰ ਕਰਕੇ ਨਕਦੀ ਤੇ ਕਾਰ ਖੋਹੀ, ਵਾਰਦਾਤ ਤੋਂ ਬਾਅਦ ਫ਼ਰਾਰ ਹੋਏ ਚਾਰ ਅਣਪਛਾਤੇ ਲੁਟੇਰੇ
ਉਸਦੇ ਨਾਲ ਹੋਰ ਤਿੰਨ ਸਾਥੀਆਂ ਨੇ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਕੋਲੋਂ ਨਕਦੀ ਖੋਹ ਲਈ ਅਤੇ ਸਿਰ ਵਿੱਚ ਪਿਸਤੌਲ ਮਾਰੇ ਅਤੇ ਜ਼ਖ਼ਮੀ ਕਰ ਦਿੱਤਾ। ਲੁਟੇਰੇ ਗੱਡੀ ਦੀ ਚਾਬੀ ਖੋਹ ਕੇ ਗੱਡੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਮੈਂ ਪੁਲਿਸ ਚੌਕੀ ਜੈਂਤੀਪੁਰ ਵਿਖੇ ਲਿਖਤੀ ਜਾਣਕਾਰੀ ਦਿੱਤੀ ਹੈ।
Publish Date: Sun, 04 Jan 2026 09:16 PM (IST)
Updated Date: Sun, 04 Jan 2026 09:23 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ, ਚਵਿੰਡਾ ਦੇਵੀ : ਬੀਤੀ ਰਾਤ ਇੱਕ ਨੌਜਵਾਨ ਤੋਂ ਨਕਦੀ ਅਤੇ ਕਾਰ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪੀੜਤ ਪਰਮਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰੰਗੀਲਪੁਰ ਨੇ ਦੱਸਿਆ ਕਿ ਉਹ ਆਪਣੀ ਕਾਰ ਨੂੰ ਇਕ ਕਾਰ ਸੋਅਰੂਮ ਅੰਮ੍ਰਿਤਸਰ ਤੋਂ ਕਾਰ ਦੇ ਟਾਇਰ ਫੁੱਲਣ ਕਾਰਨ ਗਿਆ ਸੀ। ਰਾਤ ਸ਼ਾਮ ਨੂੰ ਵਾਪਸ ਆਉਂਦੇ ਸਮੇਂ ਉਹ ਆਪਣੇ ਦੋਸਤ ਗੁਰਮੇਲ ਸਿੰਘ ਨੂੰ ਥਰੀਏਵਾਲ ਚੌਕ 'ਚ ਲਾਹ ਕੇ ਧੁੰਦ ਕਾਰਨ ਹੌਲੀ ਹੌਲੀ ਆ ਰਿਹਾ ਸੀ ਕਿ ਇੱਕ ਜਾਣਾ ਅਚਾਨਕ ਉਸ ਦੀ ਗੱਡੀ ਅੱਗੇ ਆ ਗਿਆ। ਉਸਦੇ ਨਾਲ ਹੋਰ ਤਿੰਨ ਸਾਥੀਆਂ ਨੇ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਕੋਲੋਂ ਨਕਦੀ ਖੋਹ ਲਈ ਅਤੇ ਸਿਰ ਵਿੱਚ ਪਿਸਤੌਲ ਮਾਰੇ ਅਤੇ ਜ਼ਖ਼ਮੀ ਕਰ ਦਿੱਤਾ। ਲੁਟੇਰੇ ਗੱਡੀ ਦੀ ਚਾਬੀ ਖੋਹ ਕੇ ਗੱਡੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਮੈਂ ਪੁਲਿਸ ਚੌਕੀ ਜੈਂਤੀਪੁਰ ਵਿਖੇ ਲਿਖਤੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਥਾਣਾ ਕੱਥੂਨੰਗਲ ਦੇ ਐੱਸਐੱਚਓ ਜਗਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਸਾਰੇ ਮਸਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।