ਏਟਕ ਜੱਥੇਬੰਦੀ ਨੇ ਕਰਵਾਈ ਦੋ ਸਰਕਲਾਂ ਦੀ ਚੋਣ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਦੋ ਸਰਕਲਾਂ ਦੀਆਂ ਚੋਣਾਂ ਪੀਐੱਮ ਸ਼ਹਿਰੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਗੁਰਤੇਜ ਸਿੰਘ ਢਿਲੋਂ ਤੇ ਸਕੱਤਰ ਅਮਰਜੀਤ ਸਿੰਘ, ਬਿਜਲੀ ਮੁਲਾਜ਼ਮਾਂ ਦੀ ਜੱਥੇਬੰਦੀ
Publish Date: Fri, 27 Feb 2026 04:12 PM (IST)
Updated Date: Fri, 27 Feb 2026 04:16 PM (IST)

ਸਰਕਲ ਸਕੱਤਰ ਨੇ ਸਾਢੇ ਤਿੰਨ ਸਾਲ ਦੀ ਰਿਪੋਟਰ ਪੇਸ਼ ਕੀਤੀ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਦੋ ਸਰਕਲਾਂ ਦੀਆਂ ਚੋਣਾਂ ਪੀਐੱਮ ਸ਼ਹਿਰੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਗੁਰਤੇਜ ਸਿੰਘ ਢਿਲੋਂ ਤੇ ਸਕੱਤਰ ਅਮਰਜੀਤ ਸਿੰਘ, ਬਿਜਲੀ ਮੁਲਾਜ਼ਮਾਂ ਦੀ ਜੱਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ 41 ਦੇ ਸੂਬਾ ਪੱਧਰੀ ਫੈਸਲੇ ਤਹਿਤ ਉਕਤ ਸਰਕਲ ਦੀ ਚੋਣ ਗੁਰਪ੍ਰੀਤ ਸਿੰਘ ਗੰਡੀਵਿੰਡ ਸੂਬਾ ਪ੍ਰਧਾਨ, ਬਲਵਿੰਦਰ ਸਿੰਘ ਉਦੀਪੁਰ ਮੀਤ ਪ੍ਰਧਾਨ, ਮਨਜੀਤ ਸਿੰਘ ਬਾਸਰਕੇ, ਜੋਗਿੰਦਰ ਸਿੰਘ ਪੰਜਾਬ ਦੀ ਨਿਗਰਾਨੀ ਹੇਠ ਡੇਲੀਗੇਟ ਇਜਲਾਸ ਅਰੰਭ ਹੋਇਆ। ਉਦਘਾਟਨੀ ਭਾਸ਼ਨ ਸਾਬਕਾ ਵਿੱਤ ਸਕੱਤਰ ਪੰਜਾਬ ਫੈਡਰੇਸ਼ਨ ਏਟਕ ਮੋਜੂਦਾ ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਦੇ ਵਰਕਿੰਗ ਜਨਰਲ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਜੱਥੇਬੰਦੀ 1920 ਵਿੱਚ ਦੇਸ਼ ਦੀ ਵੰਡ ਤੋਂ ਪਹਿਲੋਂ ਬਣੀ ਸੀ। ਜਿਸ ਦੇ ਪ੍ਰਧਾਨ ਲਾਲਾ ਲਾਜ ਪਤਰਾਏ ਤੇ ਪੰਡਿਤ ਜਵਾਹਰ ਲਾਲ ਨਹਿਰੂ, ਗ੍ਰਹਿ ਮੰਤਰੀ ਇੰਦਰਜੀਤ ਗੁਪਤਾ ਮੈਂਬਰ ਪਾਰਲੀਮੈਂਟ ਗੁਰਦਾਸ ਗੁਪਤਾ ਤੇ ਹੁਣ ਅਮਰਜੀਤ ਕੌਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜੱਥੇਬੰਦੀ ਦੇ ਝੰਡੇ ਹੇਠ 9/16/23 ਸਾਲਾ ਸਕੇਲ ਪ੍ਰਾਪਤ ਕੀਤੇ ਪੰਜਾਬ ਨਾਲੋਂ ਸਕੇਲ ਬਿਜਲੀ ਮੁਲਾਜ਼ਮਾਂ ਦੇ ਰਿਸਕੀ ਹਲਾਤਾਂ ਕਾਰਨ ਵੱਖਰੇ ਸਨ ਤੇ ਇੰਕਰੀਮੈਂਟ ਸਲੈਬ ਵੀ ਵੱਧ ਸਨ। ਗੁਰਪ੍ਰੀਤ ਸਿੰਘ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਬਿਜਲੀ ਐਕਟ 2003 ਨੂੰ ਜਥੇਬੰਦੀ ਸਾਂਝੇ ਸੰਘਰਸ਼ਾਂ ਰਾਹੀ 7 ਸਾਲਾਂ ਤੱਕ ਰੋਕ ਰੱਖਿਆ। ਜੇਕਰ ਕਿਸਾਨ ਜਥੇਬੰਦੀਆਂ ਉਸ ਸਮੇ ਸਾਥ ਦਿੰਦੀਆਂ ਤਾਂ ਬਿਜਲੀ ਬੋਰਡ ਕਿਸੇ ਹਾਲਤ ਵਿੱਚ ਨਹੀ ਸੀ ਟੁੱਟ ਸਕਦਾ। ਹੁਣ ਮਲਟੀਨੈਸ਼ਨਲ ਕੰਪਨੀਆਂ ਦੇ ਹਵਾਲੇ ਕੇਂਦਰ ਸਰਕਾਰ ਖਰੜਾ ਤਿਆਰ ਕਰੀ ਬੈਠੀ ਹੇ। ਆਗੂਆਂ ਨੇ ਕਿਹਾ ਪੰਜਾਬ ਸਰਕਾਰ 15 ਜਨਵਰੀ ਤੋਂ ਸਾਲ ਪ੍ਰਵੀਜਲ ਸਮਾਂ ਵਧਾ ਕੇ ਤਿੰਨ ਸਾਲ ਕਰਨਾ ਕਰਨਾ, 17 ਜੂਲਾਈ ਤੋਂ ਕੇਂਦਰੀ ਸਕੇਲ ਲਾਗੂ ਕਰਨਾ, ਡੀਏ ਕੇਂਦਰੀ ਤਰਜ ਤੇ ਨਾ ਦੇਣਾ, ਕੱਚੇ ਕਾਮੇ ਕੰਪਨੀਆਂ ਰਾਹੀ ਰੱਖੇ ਗਏ ਹਨ, ਪੱਕੇ ਕਾਮਿਆਂ ਅਗੇਤ ਪੈਡਿੰਗ ਕੇਸ 14 ਅਪ੍ਰੈਲ 2010 ਤੱਕ ਦਿੱਤੀਆਂ ਨੋਕਰੀਆਂ ਨੂੰ ਵਿਆਜ ਮੁਕਤ ਕਰਨ ਦਾ ਸੰਘਰਸ਼ ਚੱਲ ਰਿਹਾ ਹੈ। ਸਰਕਲ ਸਕੱਤਰ/ਕੈਸ਼ੀਅਰ ਨੇ 3 ਸਾਲ ਛੇ ਮਹੀਨੇ ਦੀ ਰਿਪੋਰਟ ਪੇਸ਼ ਕੀਤੀ। ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਅਰਵਿੰਦਪਾਲ ਸਿੰਘ ਸੰਘਾ ਨੇ ਪਿਛਲੀ ਕਮੇਟੀ ਭੰਗ ਕਰਕੇ ਨਵੀ ਕਮੇਟੀ ਬਨਾਉਣ ਲਈ ਕਿਹਾ। ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਰਕਲ ਦੀ ਸਹਿਮਤੀ ਨਾਲ ਚੁਣੇ ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ ਸੂਬਾ ਪ੍ਰਧਾਨ ਨੇ ਆਗੂਆਂ ਦੇ ਨਾਮ ਅਨਾਂਊਸ ਕੀਤੇ। ਜਿਸ ਅਨੁਸਾਰ ਗੁਰਤੇਜ ਸਿੰਘ ਢਿੱਲੋਂ ਪ੍ਰਧਾਨ, ਸਕੱਤਰ ਅਮਰਜੀਤ ਸਿੰਘ, ਬਲਦੇਵ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ, ਸੁਰਿੰਦਰਪਾਲ ਪਾਲ ਸਿੰਘ, ਸਤਨਾਮ ਸਿੰਘ, ਨਰਿੰਦਰ ਪਾਲ ਸਿੰਘ, ਨਿਤਿਨ ਕੁਮਾਰ ਪੀਐੱਮ ਦੇ ਆਗੂ ਅੰਮ੍ਰਿਤਪਾਲ ਸਿੰਘ ਪ੍ਰਧਾਨ, ਮਨਦੀਪ ਸਿੰਘ, ਜਗਜੀਤ ਸਿੰਘ, ਸਰੂਪ ਸਿੰਘ, ਅੰਕਿਤ ਚੋਧਰੀ ਸਰਬ ਸੰਮਤੀ ਨਾਲ ਚੁਣੇ ਗਏ।