ਏਸੀਪੀ ਪੱਛਮੀ ਕਮਲਜੀਤ ਸਿੰਘ ਔਲਖ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵੱਲੋਂ ਕਮਲਜੀਤ ਸਿੰਘ ਔਲਖ (ਪੀਪੀਐਸ) ਨੂੰ ਏਸੀਪੀ ਪੱਛਮੀ ਦਾ ਚਾਰਜ਼ ਸੰਭਾਲਣ ਉਪਰੰਤ ਚੇਅਰਮੈਨ ਹਰਦੇਸ਼ ਸ਼ਰਮਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਸਾਂਝੇ ਤੌਰ
Publish Date: Wed, 22 Apr 2026 04:18 PM (IST)
Updated Date: Wed, 22 Apr 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵੱਲੋਂ ਕਮਲਜੀਤ ਸਿੰਘ ਔਲਖ (ਪੀਪੀਐਸ) ਨੂੰ ਏਸੀਪੀ ਪੱਛਮੀ ਦਾ ਚਾਰਜ਼ ਸੰਭਾਲਣ ਉਪਰੰਤ ਚੇਅਰਮੈਨ ਹਰਦੇਸ਼ ਸ਼ਰਮਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਸੀਪੀ ਔਲਖ ਨੇ ਕਲੱਬ ਦੇ ਸਮੂਹ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿੱਤਾ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਰੀਡਰ ਸੁਰਜੀਤ ਸਿੰਘ ਉਚੇਚੇ ਤੌਰ ’ਤੇ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਦੇ ਮੁੱਖ ਸਰਪ੍ਰਸਤ ਆਈਪੀਐਸ ਹਰਮਨਬੀਰ ਸਿੰਘ ਗਿੱਲ (ਡੀਆਈਜੀ ਪੁਲਿਸ), ਸਰਪ੍ਰਸਤ ਪੀਸੀਐਸ ਰਾਜੇਸ਼ ਸ਼ਰਮਾ, ਚੇਅਰਮੈਨ ਹਰਦੇਸ਼ ਸ਼ਰਮਾ, ਕਾਰਜਕਾਰੀ ਪ੍ਰਧਾਨ ਦਮਨਪ੍ਰੀਤ ਕੌਰ, ਵਾਈਸ ਚੇਅਰਮੈਨ ਮਖਤੂਲ ਸਿੰਘ ਔਲਖ, ਵਰਿੰਦਰ ਚਾਵਲਾ, ਅਜੈ ਕੁਮਾਰ ਵਰਮਾਨੀ, ਨਿਰਵੈਰ ਸਿੰਘ ਸਰਕਾਰੀਆ, (ਨੈਸ਼ਨਲ ਪੱਧਰੀ ਸਾਈਕਲੰਿਗ ਖਿਡਾਰਨ) ਦੀ ਯੋਗ ਅਗਵਾਈ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਸੁਚੱਜੀ ਰਹਿਨੁਮਾਈ ਹੇਠ ਪਿੱਛਲੇ 25 ਵਰਿਆਂ ਤੋਂ ਖ਼ੇਡ ਜਗਤ ਵਿੱਚ ਬੇਹਤਰੀਨ ਪ੍ਰਦਰਸਨ ਕਰ ਰਹੀ ਹੈ।