ਅਕੈਡਮੀ ਪ੍ਰਬੰਧਕਾਂ ਨੇ ਛੱਤ ’ਤੇ ਲਗਾਏ ਬੂਟੇ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰੀ ਖੇਤਰ ਵਿਚ ਜ਼ਮੀਨ ਦੇ ਦਿਨ-ਬ-ਦਿਨ ਘੱਟ ਰਹੇ ਖੇਤਰਫਲ ਦੇ ਕਾਰਨ ਛਾਂਦਾਰ ਤੇ ਫਲਦਾਰ ਬੂਟੇ ਲਗਾਉਣ ਦੇ ਲਈ ਜ਼ਮੀਨ ਦਾ ਰੱਕਬਾ ਵੀ ਘੱਟ ਰਿਹਾ ਹੈ।
Publish Date: Thu, 23 Apr 2026 04:22 PM (IST)
Updated Date: Thu, 23 Apr 2026 04:28 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰੀ ਖੇਤਰ ਵਿਚ ਜ਼ਮੀਨ ਦੇ ਦਿਨ-ਬ-ਦਿਨ ਘੱਟ ਰਹੇ ਖੇਤਰਫਲ ਦੇ ਕਾਰਨ ਛਾਂਦਾਰ ਤੇ ਫਲਦਾਰ ਬੂਟੇ ਲਗਾਉਣ ਦੇ ਲਈ ਜ਼ਮੀਨ ਦਾ ਰੱਕਬਾ ਵੀ ਘੱਟ ਰਿਹਾ ਹੈ। ਪਰ ਵਾਤਾਵਰਨ ਪ੍ਰੇਮੀਆਂ ਦੇ ਵੱਲੋਂ ਇਸ ਦੇ ਬਦਲਵੇਂ ਰਸਤੇ ਲੱਭ ਕੇ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਜਾ ਰਿਹਾ। ਇਸੇ ਸਿਲਸਿਲੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਸਥਿਤ ਪੈਗਾਸਸ ਇੰਨਫੋਟੈਕ ਅਕੈਡਮੀ ਦੇ ਪ੍ਰਬੰਧਕਾਂ ਦੇ ਵੱਲੋਂ ਆਪ ਤੇ ਆਪਣੇ ਵਿਿਦਆਰਥੀਆਂ ਨੂੰ ਇਸ ਸ਼ੁਭ ਕਾਰਜ ਦੇ ਲਈ ਪ੍ਰੇਰਦੇ ਹੋਏ ਘਰ ਦੀਆਂ ਛੱਤਾਂ ਤੇ ਛਾਂਦਾਰ ਦੇ ਫਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਮੌਸਮ ਸਬਜ਼ੀਆਂ ਉਗਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਅਕੈਡਮੀ ਪ੍ਰਬੰਧਕਾਂ ਦੇ ਵੱਲੋਂ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਖੁੱਦ ਇਸ ਦੀ ਸ਼ੁਭ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਅਕੈਡਮੀ ਦੇ ਡਾਇਰੈਕਟਰ ਰਸ਼ਮਿੰਦਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਸਹਿ-ਡਾਇਰੈਕਟਰ ਗੁਰਕਿਰਨ ਕੌਰ ਦੀ ਨਿਗਰਾਨੀ ਹੇਠ ਅਕੈਡਮੀ ਦੀ ਛੱਤ ਦੇ ਉØੱਪਰ ਵੱਖ-ਵੱਖ ਪ੍ਰਕਾਰ ਦੇ ਗਮਲਾਨੁਮਾ ਬਰਤਨਾ ਤੇ ਗਮਲਿਆਂ ਦੇ ਵਿੱਚ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਜਦੋਂ ਕਿ ਸਬਜ਼ੀਆਂ ਉਗਾਉਣ ਦੀ ਵਿਓੁੂਂਤਬੰਦੀ ਵੀ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਾਇਰੈਕਟਰ ਰਸ਼ਮਿੰਦਰਬੀਰ ਸਿੰਘ ਨੇ ਦੱਸਿਆ ਕਿ ਦੂਸ਼ਿਤ ਹੋ ਚੁੱਕੇ ਜ਼ਹਿਰੀਲੇ ਵਾਤਾਵਰਨ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਯੋਗ ੳੇੁਪਰਾਲਾ ਹੈ। ਇਸ ਮੌਕੇ ਮਨੀਸ਼ਾ, ਰੀਤਿਕਾ, ਪ੍ਰਤਿਮਾ, ਸਿਮਰਨ, ਮਹਿਕ ਆਦਿ ਹਾਜ਼ਰ ਸਨ।