'ਆਪ' ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਟੇਟ ਪੈਂਨਸ਼ਨਰਜ਼ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਕੰਪਨੀ ਬਾਗ ਵਿਖੇ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਅਸ਼ੋਕ ਕੁਮਾਰ ਸ਼ਰਮਾ
Publish Date: Sun, 11 Jan 2026 04:35 PM (IST)
Updated Date: Sun, 11 Jan 2026 04:39 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਟੇਟ ਪੈਂਨਸ਼ਨਰਜ਼ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਕੰਪਨੀ ਬਾਗ ਵਿਖੇ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਬੀਪੀਈਓ ਅਤੇ ਜਥੇਬੰਦੀ ਦੇ ਮੋਢੀ ਰਾਮ ਪ੍ਰਕਾਸ਼ ਧਵਨ ਦੇ ਸਵਰਗਵਾਸ ਹੋਣ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮਦਨ ਲਾਲ ਮੰਨਣ ਨੇ ਮੀਟਿੰਗ ਦਾ ਅਜੰਡਾ ਪੇਸ਼ ਕੀਤਾ ਅਤੇ ਕਾਰਵਾਈ ਚਲਾਈ। ਸੁਖਦੇਵ ਰਾਜ ਕਾਲੀਆ ਪ੍ਰੈੱਸ ਸਕੱਤਰ ਨੇ ਕਿਹਾ ਕਿ ਸਾਂਝੀਆਂ, ਜਮਹੂਰੀ ਤੇ ਸ਼ਾਂਤਮਈ ਲਹਿਰਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਟਰੰਪ ਵਲੋਂ ਵੈੱਨਯੂਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਨ ਦੀ ਐਸੋਸੀਏਸ਼ਨ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸੈਂਟਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਦਾ ਨਾਂ ਬਦਲਣ ਦੀ, ਨਵੇਂ ਲਿਆਂਦੇ ਬਿਜਲੀ ਬਿਲ, ਮਜ਼ਦੂਰਾਂ ਦਾ ਬਿਲ, ਅਤੇ ਬੀਜਾਂ ਦਾ ਬਿਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਯਸ਼ਦੇਵ ਡੋਗਰਾ ਨੇ ਵਿਤ ਰੀਪੋਰਟ ਪੇਸ਼ ਕਰਕੇ ਆਪਣੇ ਵਿਚਾਰ ਦੱਸੇ। ਸਤਨਾਮ ਸਿੰਘ ਪਾਖਰਪੁਰਾ ਠੀਕ ਨਾ ਹੋਣ ਕਾਰਨ ਪੈਨਸ਼ਨਰਜ਼ ਦਿਵਸ ਤੇ ਨਹੀਂ ਆ ਸਕੇ, ਉਹਨਾਂ ਨੂੰ 11 ਜਨਵਰੀ 26 ਨੂੰ ਸਨਮਾਨਿਤ ਕੀਤਾ ਗਿਆ। ਪਾਖਰਪੁਰਾ ਹਰ ਵਾਰ ਪੈਨਸ਼ਨਰਜ਼ ਦਿਵਸ ਤੇ ਐਸੋਸੀਏਸ਼ਨ ਦੀ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਪ੍ਰਧਾਨ ਨੇ ਮਨਾਏ ਗਏ ਪੈਨਸ਼ਨਰਜ਼ ਦਿਵਸ ਬਾਰੇ ਵੀ ਜਾਣਕਾਰੀ ਦਿੱਤੀ, ਨਾਲ ਦੀ ਨਾਲ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਬਾਰੇ ਮਾੜੀਆਂ ਨੀਤੀਆਂ ਅਤੇ ਮਾੜੀ ਨੀਅਤ ਬਾਰੇ ਵੀ ਖੁਲ੍ਹ ਕੇ ਚਾਨਣਾ ਪਾਇਆ। ਪ੍ਰਧਾਨ ਜੀ ਨੇ ਮੀਟਿੰਗ ਵਿੱਚ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੈਨਸ਼ਨਰਜ਼ ਸਾਥੀਆਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1966 ਤੋਂ ਲਾਗੂ ਡੀਏ ਸਬੰਧੀ 2025 ਵਿਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੋਈ ਵੀ ਕਿਸ਼ਤ ਨਾ ਦੇ ਕੇ ਮੁਲਾਜ਼ਮ ਅਤੇ ਪੈਨਸ਼ਨਰਾਂ ਨਾਲ ਕਿੱਡਾ ਵੱਡਾ ਧੱਕਾ ਕੀਤਾ ਹੈ। ਬੁਲਾਰੇ ਸਾਥੀਆਂ ਨੇ ਆਪਣੇ ਵਿਚਾਰਾਂ ਚ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ, ਜਿਵੇਂ ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ ਦੇਣਾ, ਕੈਸ਼ਲੈਸ ਸਕੀਮ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, 16 ਪ੍ਰਤੀਸ਼ਤ ਡੀਏ ਦੇਣਾ, ਮਹਿੰਗਾਈ ਕਾਰਨ ਮੈਡੀਕਲ ਭੱਤਾ 2000/-ਰੁਪਏ ਕਰਨਾ ਆਦਿ ਹੋਰ ਵੀ ਬਹੁਤ ਸਾਰੀਆਂ ਮੰਗਾਂ ਹਨ, ਪੂਰਾ ਨਹੀਂ ਕੀਤਾ। ਸਾਥੀਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਟੇਟ ਪੈਂਨਸ਼ਨਰਜ ਕਨਫੈਡਰੇਸ਼ਨ ਦੇ ਅਨੁਸਾਰ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾਵੇਗਾ। ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਬੁਲਾਰਿਆਂ ਵਲੋਂ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮਏ, ਰਮੇਸ਼ ਭਨੋਟ, ਪਿਆਰਾ ਲਾਲ ਭਗਤ, ਸੁਖਦੇਵ ਸਿੰਘ ਘਈ, ਬ੍ਰਹਮਦੇਵ, ਗੁਲਸ਼ਨ ਕੁਮਾਰ ਚਾਵਲਾ, ਬਾਬਾ ਬਲਵਿੰਦਰ ਸਿੰਘ, ਬਲਕਾਰ ਨਈਅਰ, ਕੁਲਬੀਰ ਸਿੰਘ ਜੰਡਿਆਲਾ, ਲਖਬੀਰ ਸਿੰਘ ਢੋਟ, ਗੁਰਬਚਨ ਸਿੰਘ, ਸਤਨਾਮ ਸਿੰਘ ਪਾਖਰਪੁਰਾ, ਵਾਸਦੇਵ ਅਜਨਾਲਾ,ਪ੍ਰਿੰਸ ਸੋਹਨ ਲਾਲ, ਇੰਦਰਜੀਤ ਸਿੰਘ ਬਾਜਵਾ, ਵਿਜੇ ਕੁਮਾਰ ਪੰ ਅਫਸਰ, ਗਿਆਨੀ ਮੋਹਨ ਸਿੰਘ, ਮੋਤੀ ਲਾਲ ਦੇਵਗਨ, ਵਿਜੇ ਕੁਮਾਰ ਭਾਸੀਨ, ਸਰਬਜੀਤ ਸਿੰਘ ਸੰਧੂ ਆਦਿ ਨੇ ਭਾਗ ਲਿਆ। ਕੈਪਸਨ - ਮੀਟਿੰਗ ਦੌਰਾਨ ਪ੍ਰਧਾਨ ਮਦਨ ਗੋਪਾਲ, ਸੁਖਦੇਵ ਰਾਜ ਕਾਲੀਆ ਤੇ ਪੈਨਸ਼ਨਰ ਸਾਥੀ