ਡਿੰਪਾ ਵੱਲੋਂ ਵੇਰਕਾ ’ਚ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ
ਡਿੰਪਾ ਵੱਲੋਂ ਵੇਰਕਾ ’ਚ ਕਾਂਗਰਸ ਪਾਰਟੀ ਦਫਤਰ ਦਾ ਉਦਘਾਟਨ
Publish Date: Tue, 14 Apr 2026 06:48 PM (IST)
Updated Date: Wed, 15 Apr 2026 04:12 AM (IST)

* ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੋਵੇਗਾ ਨਿਪਟਾਰਾ ਫੋਟੋ-33 ਕੈਪਸ਼ਨ : ਵੇਰਕਾ ਵਿਖੇ ਦਫਤਰ ਦੇ ਉਦਘਾਟਨ ਮੌਕੇ ਹਲਕਾ ਪੂਰਬੀ ਇੰਚਾਰਜ ਜਸਬੀਰ ਸਿੰਘ ਡਿੰਪਾ ਨਾਲ ਮਨਿੰਦਰ ਸਿੰਘ ਲੱਕੀ ਸੰਧੂ, ਚਰਨਜੀਤ ਕੌਰ ਤੇ ਹੋਰ। ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸਾਬਕਾ ਮੈਂਬਰ ਪਾਰਲੀਮੈਂਟ ਤੇ ਅੰਮ੍ਰਿਤਸਰ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਵੱਲੋਂ ਵੇਰਕਾ ਵਾਸੀਆਂ ਨੂੰ ਦਰਪੇਸ਼ ਸੀਵਰੇਜ਼, ਪੀਣ ਵਾਲੇ ਪਾਣੀ ਤੇ ਹੋਰ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਵੇਰਕਾ ’ਚ ਕਾਂਗਰਸੀ ਵਰਕਰਾਂ ਦੀ ਮੌਜੂਦਗੀ ਦੌਰਾਨ ਪਾਰਟੀ ਦਾ ਦਫਤਰ ਖੋਲ੍ਹਣ ਦਾ ਉਦਘਾਟਨ ਕੀਤਾ। ਡਿੰਪਾ ਨੇ ਕਿਹਾ ਕਿ ਦਫਤਰ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਾਂਗਰਸੀ ਆਗੂ ਚਰਨਜੀਤ ਕੌਰ ਡਿਊਟੀ ਸੰਭਾਲਣਗੇ ਤੇ ਹਫ਼ਤੇ ’ਚ ਦੋ ਵਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਡਿੰਪਾ ਆਪ ਖੁਦ ਵੇਰਕਾ ਵਾਸੀਆਂ ਦੇ ਰੂਬਰੂ ਹੋਣਗੇ। ਡਿੰਪਾ ਨੇ ਸੰਬੋਧਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਲਕਾ ਪੂਰਬੀ ਖਾਸਕਰ ਵੇਰਕਾ ਨੂੰ ਮੁੱਢ ਤੋਂ ਹੀ ਵਿਕਾਸ ਪੱਖੋਂ ਅਣਗੋਲਿਆ ਕੀਤਾ ਹੈ। ਜਿਸ ਤੋਂ ਲੋਕ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲੁੱਟਾਂ-ਖੋਹਾਂ, ਫਿਰੌਤੀਆਂ ਤੇ ਕਤਲੋਗਾਰਤ ਦਾ ਮਾਹੋਲ ਸ਼ਿਖਰਾਂ ’ਤੇ ਹੈ। ਨਸ਼ਿਆਂ ਨਾਲ ਨੌਜਵਾਨ ਅਣਆਈ ਮੌਤੇ ਮਰ ਰਹੇ ਹਨ, ਜਿਸ ਤੋਂ ਸੂਬਾ ਸਰਕਾਰ ਬੇਫਿਕਰ ਸੱਤਾ ਬਚਾਉਣ ਲਈ ਗਲਤ ਹੱਥਕੰਡੇ ਵਰਤ ਰਹੀ ਹੈ। ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਚਰਨਜੀਤ ਕੌਰ ਵੇਰਕਾ, ਸੁਖਦੇਵ ਸਿੰਘ ਸਹਿਮੀ, ਠੇਕੇਦਾਰ ਸੁਭਾਸ਼ ਰਾਏ ਲਾਲੀ, ਮੇਜਰ ਸਿੰਘ ਵੇਰਕਾ, ਕੇਵਲ ਕੁਮਾਰ, ਬਲਬੀਰ ਸਿੰਘ ਬੀਰਾ ਕੰਟੀਨ ਵਾਲਾ, ਭੋਲਾ ਵੇਰਕਾ, ਸਲਵੰਤ ਸਿੰਘ, ਧਰਮਿੰਦਰ, ਕਸ਼ਮੀਰ ਸਿੰਘ, ਭਿੰਦਾ ਆਦਿ ਮੌਜੂਦ ਸਨ।