ਬਾਬਾ ਸਾਹਿਬ ਦਾ ਜੀਵਨ ਪ੍ਰੇਰਣਾ ਸਰੋਤ : ਗੋਰਾ ਰੰਧਾਵਾ
ਬਾਬਾ ਸਾਹਿਬ ਦਾ ਜੀਵਨ ਪ੍ਰੇਰਣਾ ਸਰੋਤ : ਗੋਰਾ ਰੰਧਾਵਾ
Publish Date: Tue, 14 Apr 2026 06:39 PM (IST)
Updated Date: Wed, 15 Apr 2026 04:12 AM (IST)

ਫੋਟੋ-26 ਕੈਪਸ਼ਨ : ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਕਲ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਅਤੇ ਹੋਰ ਆਗੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਹਾਲ ਗੇਟ ਚੌਂਕ ਫੁਹਾਰਾ ਨਜ਼ਦੀਕ ਸਥਿਤ ਮਨਾਇਆ ਗਿਆ। ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਅਤੇ ਉਨਾਂ੍ਹ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਚੜ੍ਹਾਏ ਗਏ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੁਤਲੀਘਰ ਸਰਕਲ ਤੋਂ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਗੋਰਾ ਰੰਧਾਵਾ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਗੌਰਵ ਅਤੇ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਉਹ ਸਮਾਜ ਸੁਧਾਰਕ, ਨਿਆ ਸ਼ਾਸਤਰੀ, ਅਰਥ ਸ਼ਾਸਤਰੀ, ਲੇਖਕ, ਸਿਆਸਤਦਾਨ ਤੇ ਦਲਿਤ ਬੋਧੀ ਅੰਦੋਲਨ ਲਈ ਇਕ ਪ੍ਰੇਰਨਾ ਸਰੋਤ ਸਨ। ਅੰਬੇਡਕਰ ਸਾਹਿਬ ਸਾਡੇ ਮਾਰਗ ਦਰਸ਼ਕ ਹਨ। ਉਨ੍ਹਾਂ ਦੀ ਸੋਚ ਸਦਕਾ ਹੀ ਅੱਜ ਦੇਸ਼ ਅੱਗੇ ਵਧ ਰਿਹਾ ਹੈ। ਗੋਰਾ ਰੰਧਾਵਾ ਨੇ ਕਿਹਾ ਕਿ ਬਾਬਾ ਸਾਹਿਬ ਸਾਡੇ ਸੰਵਿਧਾਨ ਅਤੇ ਦੇਸ਼ ਦੀ ਸ਼ਾਨ ਹਨ, ਉਨ੍ਹਾਂ ਦਾ ਸਤਿਕਾਰ ਕਰਨਾ ਹਰ ਭਾਰਤੀ ਦਾ ਫਰਜ ਹੈ। ਉਹ ਭਾਰਤ ਦੇ ਇਕ ਅਨਮੋਲ ਰਤਨ ਅਤੇ ਦਲਿਤਾਂ ਦੇ ਮਸੀਹਾ ਸਨ। ਇਸ ਮੌਕੇ ਸਤੀਸ਼ ਦਾਵ੍ਰਿੜ, ਸਾਜਨ ਸਹੋਤਾ, ਸਾਜਨ ਮੱਟੂ, ਨਿਤਿਨ, ਰਜਿੰਦਰ ਸਹੋਤਾ, ਸਤਨਾਮ ਗਿੱਲ, ਅਰੁਣ ਗਿੱਲ, ਅਜੈ ਗਿੱਲ, ਗੁਰਪ੍ਰੀਤ ਮੀਕਾ ਆਦਿ ਹਾਜ਼ਰ ਸਨ।