ਸੇਂਟ ਸੋਵਰੇਨ ਕਾਨਵੈਂਟ ਸਕੂਲ 'ਚ ਮਨਾਈ ਵਿਸਾਖੀ
ਸੇਂਟ ਸੋਵਰੇਨ ਕਾਨਵੈਂਟ ਸਕੂਲ 'ਚ ਮਨਾਈ ਵਿਸਾਖੀ
Publish Date: Tue, 14 Apr 2026 05:38 PM (IST)
Updated Date: Wed, 15 Apr 2026 04:06 AM (IST)
6 ਕੈਪਸ਼ਨ : ਸੇਂਟ ਸੋਵਰਨ ਕਾਨਵੇਂਟ ਸਕੂਲ ਚਵਿੰਡਾ ਦੇਵੀ ਵਿਖੇ ਵਿਸਾਖੀ ਦੇ ਪ੍ਰੋਗਰਾਮ ਦੌਰਾਨ ਚੇਅਰਮੈਨ ਅਸ਼ਵਨੀ ਕਪੂਰ, ਐਮਡੀ ਕੋਮਲ ਕਪੂਰ, ਪ੍ਰਿੰਸੀਪਲ ਨਿਿਤਕਾ ਸੇਠੀ, ਉਮੇਸ਼ ਕਪੂਰ ਸਕੂਲ ਵਿਿਦਆਰਥੀਆਂ ਦੇ ਨਾਲ ਹੋਰ। ਅਸੀਸ ਭੰਡਾਰੀ, ਪੰਜਾਬੀ ਜਾਗਰਣ, ਚਵਿੰਡਾ ਦੇਵੀ : ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ’ਚ ਵਿਦਿਆਰਥੀਆਂ ਵੱਲੋਂ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਵਿਸਾਖੀ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੇ ਨਾਲ ਸਕੂਲ ’ਚ ਸਪੈਸ਼ਲ ਅਸੈਂਬਲੀ ਕੀਤੀ ਗਈ। ਅਸੈਂਬਲੀ ਦੀ ਸੁਰੂਆਤ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਵੱਲੋਂ ਭਾਸ਼ਣ, ਕਵਿਤਾਵਾਂ ਤੇ ਗਰੁੱਪ ਡਾਂਸ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਕਲਾਸਾਂ ’ਚ ਵਿਸਾਖੀ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ। ਇਸ ਦਿਨ ਛੋਟੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਕੱਪੜੇ ਪਹਿਣ ਕੇ ਅਤੇ ਵੱਖ-ਵੱਖ ਤਰ੍ਹਾਂ ਦੇ ਭੋਜਨ ਦਾ ਆਨੰਦ ਮਾਣ ਕੇ ਇਸ ਤਿਉਹਾਰ ਨੂੰ ਮਨਾਇਆ। ਸਕੂਲ ਮੈਨੇਜ਼ਮੈਂਟ ਨੇ ਵਿਦਿਆਰਥੀਆਂ ਨੂੰ ਲੱਡੂ ਵੰਡੇ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਤੇ ਐੱਮਡੀ ਕੋਮਲ ਕਪੂਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਨਿਤਿਕਾ ਸੇਠੀ, ਉਮੇਸ਼ ਕਪੂਰ, ਕੋਆਰਡੀਨੇਟਰ, ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।