ਐੱਨਆਰਆਈਜ਼ ਨੇ ਪਿੰਡ ਦੇ ਸਕੂਲ ’ਚ ਯਾਦਾਂ ਕੀਤੀਆਂ ਸਾਝੀਆਂ
ਐਨਆਰਆਈਆਂ ਨੇ ਪਿੰਡ ਦੇ ਸਕੂਲ ’ਚ ਯਾਦਾਂ ਕੀਤੀਆਂ ਸਾਝੀਆਂ
Publish Date: Tue, 24 Feb 2026 06:38 PM (IST)
Updated Date: Wed, 25 Feb 2026 04:08 AM (IST)
ਫੋਟੋ-31 ਕੈਪਸ਼ਨ : ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਐੱਨਆਰਆਈ ਯਾਦਵਿੰਦਰ ਸਿੰਘ ਸਿੱਧੂ, ਲਵਸਰਤਾਜ ਸਿੰਘ ਸਿੱਧੂ, ਹਰਜੋਤ ਕੌਰ ਤੇ ਮੋਹਤਬਰ। ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਪਿੰਡ ਜੋਧਾਨਗਰੀ ਦੇ ਯੂਐੱਸਏ ਕੈਲੇਫੋਰਨੀਆ ’ਚ ਰਹਿ ਰਹੇ ਖੇਡ ਪ੍ਰਮੋਟਰ ਦੇ ਨਾਮ ਨਾਲ ਜਾਣੇ ਜਾਂਦੇ ਸਮਾਜਸੇਵੀ ਪ੍ਰਤਾਪ ਸਿੰਘ ਸਿੱਧੂ ਦੇ ਲੜਕੇ ਯਾਦਵਿੰਦਰ ਸਿੰਘ ਸਿੱਧੂ ਅਤੇ ਨੰਬਰਦਾਰ ਪਰਿਵਾਰ ਦੇ ਕਨੇਡਾ ਰਹਿੰਦੇ ਤੀਜੀ ਪੀੜ੍ਹੀ ਦੇ ਲਵਸਰਤਾਜ ਸਿੰਘ ਸਿੱਧੂ ਨੇ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਵਿਖੇ ਪਹੁੰਚ ਕੇ ਉੱਥੇ ਦੇ ਪ੍ਰਿੰਸੀਪਲ ਹਰਜੋਤ ਕੌਰ, ਟੀਚਰ ਜੋਬਨਦੀਪ ਸਿੰਘ, ਰਿਤੂ ਅਤੇ ਸਕੂਲ ਦਿਆਂ ਬੱਚਿਆਂ ਨਾਲ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਲਈ ਬੱਚਿਆਂ ਨੂੰ ਪੜਾਈ ਮਨ ਲਾ ਕੇ ਕਰਨ ਅਤੇ ਉੱਚੇ ਮਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਕੂਲ ਵਿਚ ਬੱਚਿਆਂ ਅਤੇ ਸਕੂਲ ਦੇ ਕੰਮਾਂ ਲਈ ਉਹ ਵੀ ਆਪਣੇ ਤੌਰ ’ਤੇ ਸਕੂਲ ਮੁਖੀ ਨਾਲ ਬਣਦਾ ਸਹਿਯੋਗ ਕਰਨਗੇ। ਇਸ ਮੌਕੇ ਇਕਬਾਲ ਸਿੰਘ ਸਿੱਧੂ, ਨੰਬਰਦਾਰ ਬਿਕਰਮਜੀਤ ਸਿੰਘ, ਮੁਖਬੈਨ ਸਿੰਘ, ਤਲਵਿੰਦਰ ਸਿੰਘ ਬਾਊ, ਕਵਰਜੀਤ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ।