ਸਰਕਾਰ ਵੱਲੋਂ 10 ਲੱਖ ਤੱਕ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ’ਤੇ ਲੋਕਾਂ ’ਚ ਖੁਸ਼ੀ : ਸਰਪੰਚ ਟਾਂਗਰਾ
ਸਰਕਾਰ ਵੱਲੋਂ 10 ਲੱਖ ਤੱਕ ਸਿਹਤ ਬੀਮਾ ਯੋਜਨਾ ਤੇ ਲੋਕਾਂ ’ਚ ਖੁਸ਼ੀ : ਸਰਪੰਚ ਟਾਂਗਰਾ
Publish Date: Tue, 17 Feb 2026 04:07 PM (IST)
Updated Date: Tue, 17 Feb 2026 04:09 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੋਂ ਕਈ ਗੁਣਾ ਵਧੇਰੇ ਕਰਕੇ ਵਿਖਾਇਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਣ ਲਈ ਲੋਕਾਂ ਵਿਚ ਬਹੁਤ ਉਤਸ਼ਾਹ ਦਿਖਾਈ ਦੇ ਰਿਹਾ ਹੈ। ਲੋਕਾਂ ਨੂੰ ਭਵਿੱਖ ਦੀ ਚਿੰਤਾ ਦੂਰ ਹੋ ਗਈ ਹੈ। ਜੋ ਸਮਝਦੇ ਸਨ ਕਿ ਜੇ ਸਾਨੂੰ ਕੋਈ ਹਸਪਤਾਲ ਵਿੱਚੋਂ ਇਲਾਜ ਕਰਵਾਉਣਾ ਪਿਆ ਤੇ ਕਿਵੇਂ ਕਰਾਉਣਗੇ, ਹੁਣ ਉਨ੍ਹਾਂ ਦੀ ਚਿੰਤਾ ਦੂਰ ਹੋ ਗਈ ਹੈ। ਇਸ ਸਮੇਂ ਸਰਪੰਚ ਲਖਵਿੰਦਰ ਕੌਰ ਚਾਹਲ, ਮੈਂਬਰ ਪੰਚਾਇਤ ਸਾਹਿਬ ਸਿੰਘ, ਤਰਸੇਮ ਸਿੰਘ, ਸ਼ਸ਼ੀ, ਰਮਨਦੀਪ ਕੌਰ, ਗੁਰਜੰਟ ਸਿੰਘ, ਬਖਤਾਵਰ ਸਿੰਘ, ਮੈਂਬਰ ਪੰਚਾਇਤ ਧੀਰਾ ਸਿੰਘ, ਮੰਗਲ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਐਸਸੀ ਬੀਸੀ ਵਿੰਗ, ਸੀਐਚਟੀ ਰਘਵਿੰਦਰ ਸਿੰਘ ਧੂਲਕਾ, ਦਵਿੰਦਰ ਸਿੰਘ, ਸਿਹਤ ਵਿਭਾਗ ਰਸ਼ਪਾਲ ਸਿੰਘ ਆਪਰੇਟਰ ਸੇਵਾ ਸੈਂਟਰ ਆਦਿ ਹਾਜ਼ਰ ਸਨ।