ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
Publish Date: Tue, 17 Feb 2026 04:00 PM (IST)
Updated Date: Tue, 17 Feb 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੌਮਾਂਤਰੀ ਰੇਲਵੇ ਸਟੇਸ਼ਨ ਅਟਾਰੀ ਨਜ਼ਦੀਕ ਸਥਿਤ ਸ਼ਿਵ ਮੰਦਰ ਰੇਲਵੇ ਫਾਟਕ ਅਤੇ ਸ਼ਿਵਾਲਾ ਮੰਦਿਰ ਮੇਨ ਬਾਜ਼ਾਰ ਅਟਾਰੀ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋਵਾਂ ਮੰਦਿਰਾਂ ਦੀ ਰੰਗ ਬਿਰੰਗੀਆਂ ਲਾਈਟਾਂ ਦੀਆਂ ਰੋਸ਼ਨੀਆਂ ਨਾਲ ਸਜਾਵਟ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਸੀ। ਕਸਬਾ ਅਟਾਰੀ ਅਤੇ ਨਜ਼ਦੀਕ ਆਉਂਦੇ ਪਿੰਡਾਂ ਦੀਆਂ ਸ਼ਰਧਾਲੂ ਸੰਗਤਾਂ ਨੇ ਵੱਡੀ ਗਿਣਤੀ ਵਿਚ ਮੰਦਰਾਂ ਵਿਚ ਹਾਜ਼ਰੀ ਭਰਦੇ ਹੋਏ ਸ਼ਿਵ ਭੋਲੇ ਸ਼ੰਕਰ ਦਾ ਗੁਣਗਾਨ ਕੀਤਾ। ਸ਼ੋਭਾ ਯਾਤਰਾ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਮੌਜੂਦ ਸਨ, ਜੋ ਭਗਵਾਨ ਸ਼ਿਵ ਭੋਲੇ ਨਾਥ ਅਤੇ ਮਾਤਾ ਪਾਰਵਤੀ ਦੇ ਭਜਨ ਗਾਇਨ ਕਰ ਰਹੇ ਸਨ। ਮੰਦਿਰ ਦੇ ਪੁਜਾਰੀ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਦਿਖਾਈ ਦਿੱਤੇ। ਇਸ ਦਿਹਾੜੇ ਮੌਕੇ ਪ੍ਰਾਚੀਨ ਮੰਦਿਰ ਠਾਕੁਰ ਦੁਆਰ ਦੇ ਮੁੱਖ ਸੇਵਾਦਾਰ ਮਹੰਤ ਸੱਤ ਨਰਾਇਣ ਦਾਸ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਗਈ। ਸੇਵਾਦਾਰ ਅਸ਼ੋਕ ਭੰਡਾਰੀ ਅਤੇ ਰਾਜੇਸ਼ ਭੰਡਾਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਪ੍ਰਸਿੱਧ ਕਥਾਵਾਚਕਾਂ ਵੱਲੋਂ ਤਿੰਨ ਦਿਨ ਕਥਾ ਕੀਰਤਨ ਕਰਕੇ ਸ਼ਰਧਾਲੂ ਸੰਗਤਾਂ ਨੂੰ ਸ਼ਿਵ ਭੋਲੇ ਸ਼ੰਕਰ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤਾਂ ਨੂੰ ਛਕਾਏ ਗਏ ਹਨ। ਇਸ ਮੌਕੇ ਸਤੀਸ਼ ਸ਼ਰਮਾ ਅਟਾਰੀ, ਰਾਜ ਕੁਮਾਰ ਸੱਚਦੇਵਾ, ਵਿਜੇ ਕੁਮਾਰ ਵਰਮਾ, ਬੰਟੀ ਚੰਡੋਕ, ਸੰਦੀਪ ਕੁਮਾਰ ਕਿੱਟੂ, ਪਵਨ ਭੰਡਾਰੀ, ਮਨੀਸ਼ ਕੁਮਾਰ, ਵਿਨੋਦ ਦੁਗਲ, ਲਖਵਿੰਦਰ ਸ਼ਰਮਾ, ਐਸਪੀ ਭੰਡਾਰੀ, ਲਾਡੀ ਵੋਹਰਾ, ਰਜੇਸ਼ ਭੰਡਾਰੀ, ਨੋਨੀ ਸ਼ਾਹ, ਰਜਿੰਦਰ ਭੰਡਾਰੀ, ਵਿੱਕੀ, ਸ਼ੰਕੀ ਅਰੋੜਾ, ਮਨੋਜ ਭੰਡਾਰੀ, ਆਕਾਸ਼ ਮਲਹੋਤਰਾ, ਲੱਕੀ ਸ਼ਰਮਾ, ਦੈਵਿਕ ਭੰਡਾਰੀ, ਜੀਪੀ ਸ਼ਰਮਾ ਪੰਡਿਤ, ਪ੍ਰਥਮ, ਰਮਨ ਸ਼ਰਮਾ, ਨੀਟਾ ਭੰਡਾਰੀ, ਨਵਲ ਸ਼ਰਮਾ, ਗੌਰੀ ਬਹਿਲ, ਗੌਰਵ ਭੰਡਾਰੀ, ਹਨੀ ਸ਼ਰਮਾ, ਸੰਤੋਸ਼ ਪੰਡਿਤ, ਅਨੋਖ ਵੋਹਰਾ, ਪੁੰਨੂ ਸ਼ਰਮਾ, ਆਸ਼ੂ ਦੁਗਲ ਅਤੇ ਪ੍ਰਬੰਧਕ ਮੌਜੂਦ ਸਨ।