ਪੰਡਿਤ ਨਾਨਕ ਚੰਦ ਬਿਰਧ ਆਸ਼ਰਮ ’ਚ ਮਨਾਈ ਲੋਹੜੀ
ਪੰਡਿਤ ਨਾਨਕ ਚੰਦ ਬਿਰਧ ਆਸ਼ਰਮ ’ਚ ਮਨਾਈ ਗਈ ਲੋਹੜੀ
Publish Date: Tue, 13 Jan 2026 07:20 PM (IST)
Updated Date: Wed, 14 Jan 2026 04:10 AM (IST)
ਫੋਟੋ-39 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਡਿਤ ਨਾਨਕ ਚੰਦ ਮਾਤਾ-ਪਿਤਾ ਬਿਰਧ ਆਸ਼ਰਮ ਰਾਮਤੀਰਥ ਸਵਾਮੀ ਵਾਲਮੀਕਿ ਮਹਾਰਾਜ ਜੀ ਦੀ ਪਵਿੱਤਰ ਧਰਤੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਪਰਮ ਸੰਤ ਅਦਵੈਤ ਸਵਰੂਪ ਆਰਤੀ ਦੇਵਾ ਮਹਾਰਾਜ ਦੀ ਪ੍ਰਧਾਨਗੀ ਹੇਠ ਸਤਿਸੰਗ ਕਰਵਾਇਆ ਗਿਆ। ਬਾਲ ਵਿਕਾਸ ਦੇ ਬੱਚਿਆਂ ਨੇ ਲੋਹੜੀ ਦੇ ਗੀਤ ਗਾਏ। ਇਸ ਮੌਕੇ ਸਵਾਮੀ ਅਸ਼ੋਕਾਨੰਦ ਮਹਾਰਾਜ, ਸੁਮਿਤ ਸ਼ਾਸਤਰੀ, ਸੋਹਨ ਲਾਲ, ਮੋਹਨ ਲਾਲ, ਬਾਲਕਿਸ਼ਨ, ਦਵਿੰਦਰ ਬੱਲੂ ਤੇ ਹੋਰ ਸ਼ਰਧਾਲੂ ਹਾਜ਼ਰ ਸਨ।