ਵਾਰਡ 5 ਤੇ 6 ਦੇ ਵਾਸੀਆਂ ਨੇ ਲੋਹੜੀ ਮਨਾਈ
ਵਾਰਡ 5 ਅਤੇ 6 ਦੇ ਵਾਸੀਆਂ ਨੇ ਲੋਹੜੀ ਮਨਾਈ
Publish Date: Tue, 13 Jan 2026 06:21 PM (IST)
Updated Date: Wed, 14 Jan 2026 04:07 AM (IST)

ਫੋਟੋ-38 ਹਿੰਦੀ ਤਰਨਜੀਤ ਸੰਧੂ ਨੇ ਵਾਰਡ ਵਾਸੀਆਂ ਨਾਲ ਵਿਕਾਸ ਅਤੇ ਸੁੰਦਰੀਕਰਨ ਪ੍ਰੋਜੈਕਟਾਂ ਤੇ ਚਰਚਾ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਸੰਤ ਐਵੀਨਿਊ ਵਿਖੇ ਕੌਂਸਲਰ ਅਮਨ ਐਰੀ ਤੇ ਕੌਂਸਲਰ ਕ੍ਰਿਤੀ ਅਰੋੜਾ ਦੀ ਪ੍ਰਧਾਨਗੀ ਹੇਠ ਇਕ ਪਰਿਵਾਰਕ ਚਰਚਾ ਮੀਟਿੰਗ ਹੋਈ। ਭਾਜਪਾ ਨੇਤਾ ਤਰਨਜੀਤ ਸਿੰਘ ਸੰਧੂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਵਾਰਡ 5 ਅਤੇ 6 ਦੇ ਨਿਵਾਸੀਆਂ ਨਾਲ ਬਹੁਤ ਹੀ ਸੁਹਾਵਣੇ ਅਤੇ ਪਰਿਵਾਰਕ ਮਾਹੌਲ ਵਿੱਚ ਮੁੱਦਿਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਮਿਸ਼ਨ ਅੰਮ੍ਰਿਤਸਰ ਅਧੀਨ ਫਿਨੀਲੂਪ ਦੇ ਸਹਿਯੋਗ ਨਾਲ ਵਾਰਡ ਨੰਬਰ 6 ਵਿਚ ਚੱਲ ਰਹੇ ਵਿਕਾਸ ਅਤੇ ਸੁੰਦਰੀਕਰਨ ਪ੍ਰੋਜੈਕਟਾਂ ਅਤੇ ਵਾਰਡ ਨੰਬਰ 6, 5 ਅਤੇ 10 ਵਿਚ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਕੌਂਸਲਰ ਅਮਨ ਐਰੀ, ਕੌਂਸਲਰ ਕ੍ਰਿਤੀ ਅਰੋੜਾ ਅਤੇ ਸਾਰੇ ਇਲਾਕਾ ਨਿਵਾਸੀਆਂ ਨੇ ਸੰਧੂ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਇਸ ਮੁਹਿੰਮ ਨੂੰ ਚਲਾਉਣ ਅਤੇ ਵਾਰਡਾਂ ’ਚ ਵਿਕਾਸ ਅਤੇ ਸੁੰਦਰੀਕਰਨ ਦੇ ਕੰਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੇ ਬੇਮਿਸਾਲ ਸਮਰਥਨ ਲਈ ਧੰਨਵਾਦ ਕੀਤਾ। ਮੀਟਿੰਗ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਪਰਿਵਾਰਕ-ਅਨੁਕੂਲ ਅਤੇ ਰਵਾਇਤੀ ਮਾਹੌਲ ਵਿਚ ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਤੇ ਇਕ ਦੂਜੇ ਨਾਲ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਕੌਂਸਲਰ ਸ਼ਰੂਤੀ ਵਿਜ, ਸਮਾਜ ਸੇਵਿਕਾ ਮਿਸ਼ਤੀ ਅਰੁਣ, ਓਐਨਜੀਸੀ ਡਾਇਰੈਕਟਰ ਰੀਨਾ ਜੇਟਲੀ ਅਤੇ ਮਾਨਵ ਤਨੇਜਾ ਮੌਜੂਦ ਸਨ।