ਜੀਐੱਨਡੀਯੂ ਦੇ ਲਾਅ ਵਿਦਿਆਰਥੀ ਨੇ ਸਹਿਪਾਠੀ ’ਤੇ ਤਾਣੀ ਪਿਸਤੌਲ, ਨਾਅਰੇਬਾਜ਼ੀ
ਵਿਦਿਆਰਥੀਆਂ ੱਿਪੱਿ ੱਿਪ ੱਿੱਿਪ ੱਿਪ
Publish Date: Fri, 17 Apr 2026 06:16 PM (IST)
Updated Date: Sat, 18 Apr 2026 04:07 AM (IST)

* ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਆਪਣੇ ਪਿਤਾ ਦੀ ਪਿਸਤੌਲ ਲੈ ਕੇ ਜੀਐੱਨਡੀਯੂ ਪੁੱਜਾ ਸੀ ਨੌਜਵਾਨ * ਵਿਦਿਆਰਥੀਆਂ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਏਬੀਵੀਪੀ ਮੈਂਬਰ ਖ਼ਿਲਾਫ਼ ਕੈਂਪਸ ’ਚ ਵਿਰੋਧ ਪ੍ਰਦਰਸ਼ਨ ਕੀਤਾ ਫੋਟੋ 13: ਹਿੰਦੀ ਦਾ ਹੈ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਇਕ ਵਿਦਿਆਰਥੀ ਨੇ ਵੀਰਵਾਰ ਨੂੰ ਇਕ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਸਹਿਪਾਠੀ ਵੱਲ ਪਿਸਤੌਲ ਤਾਣ ਦਿੱਤੀ। ਪਤਾ ਲੱਗਾ ਹੈ ਕਿ ਉਹ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਸਮੇਤ ਕੈਂਪਸ ਪਹੁੰਚਿਆ ਸੀ। ਵਿਦਿਆਰਥੀਆਂ ਨੇ ਦਖ਼ਲ ਦਿੱਤਾ ਤੇ ਪੀੜਤ ਨੂੰ ਭਜਾ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਯੂਨੀਵਰਸਿਟੀ ਦਾ ਸੁਰੱਖਿਆ ਵਿਭਾਗ ਪਹੁੰਚਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੂੰ ਬੁਲਾਇਆ। ਪੀਸੀਆਰ ਟੀਮਾਂ ਪਹੁੰਚੀਆਂ ਤੇ ਦੋਵਾਂ ਧਿਰਾਂ ਨੂੰ ਕੰਟੋਨਮੈਂਟ ਪੁਲਿਸ ਥਾਣੇ ’ਚ ਪਹੁੰਚਣ ਲਈ ਜ਼ੁਬਾਨੀ ਸੰਮਨ ਭੇਜੇ ਗਏ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਮੌਕੇ ਤੇ ਮੌਜੂਦ ਕਾਨੂੰਨ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਕ ਵਿਦਿਆਰਥੀ ਹਾਲ ਹੀ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਬੀ) ’ਚ ਸ਼ਾਮਲ ਹੋਇਆ ਹੈ। ਇਸ ਦੀ ਆੜ ’ਚ ਉਹ ਅਕਸਰ ਕੈਂਪਸ ’ਚ ਵਿਦਿਆਰਥੀਆਂ ਨੂੰ ਵੱਖ-ਵੱਖ ਮੁੱਦਿਆਂ ਤੇ ਰੋਅਬ ਪਾਉਂਦਾ ਰਹਿੰਦਾ ਹੈ। ਉਸ ਦਾ ਪਹਿਲਾਂ ਵੀ ਵਿਦਿਆਰਥੀਆਂ ਨਾਲ ਕਈ ਵਾਰ ਝਗੜਾ ਹੋ ਚੁੱਕਾ ਹੈ। ਉਹ ਅਕਸਰ ਆਪਣੇ ਪਿਤਾ ਦੀ ਪਿਸਤੌਲ ਲੈ ਕੇ ਕੈਂਪਸ ਪਹੁੰਚਦਾ ਹੈ। ਵੀਰਵਾਰ ਨੂੰ ਉਹ ਪਿਸਤੌਲ ਲੈ ਕੇ ਪਹੁੰਚਿਆ ਤੇ ਰੰਜਿਸ਼ ਕਾਰਨ ਆਪਣੇ ਵਿਭਾਗ ਦੇ ਇਕ ਹੋਰ ਵਿਦਿਆਰਥੀ ਵੱਲ ਤਾਣ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗ ਪਿਆ। ਇਸ ਘਟਨਾ ਤੋਂ ਬਾਅਦ ਕੈਂਪਸ ਦੇ ਸਾਰੇ ਵਿਦਿਆਰਥੀ ਇਕ ਪਾਸੇ ਖੜ੍ਹੇ ਹੋ ਗਏ ਤੇ ਸੁਰੱਖਿਆ ਦੀ ਮੰਗ ਕਰਦੇ ਹੋਏ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਘਟਨਾ ਬਾਰੇ ਪਤਾ ਲੱਗਣ ਤੇ ਸੁਰੱਖਿਆ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਬੰਦੂਕਧਾਰੀ ਦੇ ਪਿਤਾ ਦੀ ਨਾ-ਮਾਤਰ ਪ੍ਰੈਕਟਿਸ ਹੈ ਤੇ ਉਹ ਕਈ ਰਾਜਨੀਤਕ ਪਾਰਟੀਆਂ ਦਾ ਵਰਕਰ ਰਿਹਾ ਹੈ। ਮੁਲਜ਼ਮ ਅਕਸਰ ਆਪਣੇ ਪਿਤਾ ਰਾਹੀਂ ਵਿਦਿਆਰਥੀਆਂ ਨੂੰ ਝੂਠੇ ਅਦਾਲਤੀ ਕੇਸਾਂ ’ਚ ਫਸਾਉਣ ਦੀ ਧਮਕੀ ਦਿੰਦਾ ਹੈ। ਪੁਲਿਸ ਤੇ ਪੀੜਤ ਪਰਿਵਾਰ ਤੇ ਦਬਾਅ ਪਤਾ ਲੱਗਾ ਹੈ ਕਿ ਪਿਸਤੌਲ ਤਾਣਨ ਵਾਲਾ ਵਿਦਿਆਰਥੀ ਆਪਣੇ ਪਰਿਵਾਰ ਨਾਲ ਮਿਲ ਕੇ ਪੁਲਿਸ ਤੇ ਪੀੜਤ ਪਰਿਵਾਰ ਤੇ ਸਮਝੌਤਾ ਕਰਨ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਵੀ ਇਕ ਪਰਿਵਾਰਕ ਮੈਂਬਰ ਵਿਰੁੱਧ ਪਰਚਾ ਦਰਜ ਹੁੰਦੇ-ਹੁੰਦੇ ਬਚਿਆ ਸੀ। ਕੁਝ ਰਾਜਨੀਤਕ ਪ੍ਰਭਾਵ ਪੁਲਿਸ ਤੇ ਦਬਾਅ ਪਾ ਰਿਹਾ ਹੈ ਕਿ ਕਿਸੇ ਤਰ੍ਹਾਂ ਮਾਮਲੇ ਨੂੰ ਸੁਲਝਾਇਆ ਜਾਵੇ ਤੇ ਸਮਝੌਤਾ ਕੀਤਾ ਜਾਵੇ। ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਐੱਚਐੱਸ ਸੰਧੂ ਨੇ ਕਿਹਾ ਕਿ ਪੀੜਤ ਨੇ ਪੂਰੇ ਮਾਮਲੇ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।