ਪਰੰਪਰਾ ਤਹਿਤ ਨਵਜਨਮਿਆਂ ਨੂੰ ਪਵਿੱਤਰ ਸਰੋਵਰ ਦਾ ਜਲ ਛਕਾਇਆ
ਪੁਰਾਣੀ ਪਰੰਪਰਾ ਤਹਿਤ ਨਵਜਨਮੇ ਬੱਚਿਆਂ ਨੂੰ ਪਵਿੱਤਰ ਸਰੋਵਰ ਦਾ ਜਲ ਛਕਾਇਆ
Publish Date: Tue, 14 Apr 2026 07:36 PM (IST)
Updated Date: Wed, 15 Apr 2026 04:15 AM (IST)
ਵਿਸਾਖੀ ਤਿਉਹਾਰ ਮੌਕੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਫੋਟੋ:14- 17 ਹਿੰਦੀ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਸਾਖੀ ਦਿਹਾੜੇ ਮੌਕੇ ਸ਼੍ਰੀ ਦੁਰਗਿਆਣਾ ਮੰਦਰ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਸ਼੍ਰੀ ਠਾਕੁਰ ਜੀ ਦਾ ਆਸ਼ੀਰਵਾਦ ਲਿਆ। ਸਵੇਰੇ ਸ਼੍ਰੀ ਠਾਕੁਰ ਜੀ ਨੂੰ ਦੁੱਧ ਇਸ਼ਨਾਨ ਕਰਵਾਏ ਗਏ ਅਤੇ ਆਰਤੀ ਕਰਨ ਤੋ ਬਾਅਦ ਸ਼੍ਰੀ ਠਾਕੁਰ ਜੀ ਨੂੰ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ। ਪਿਛਲੇ ਲੰਮੇਂ ਸਮੇਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਤਹਿਤ ਨਵ ਜੰਮੇ ਬੱਚਿਆਂ ਮੰਦਰ ਦੇ ਪਵਿੱਤਰ ਸਰੋਵਰ ਵਿਚੋ ਜਲ ਛਕਾਇਆ ਗਿਆ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ। ਮੰਦਰ ਦੇ ਮੁੱਖ ਪੁਜਾਰੀ ਨੇ ਦਸਿਆ ਨੇ ਇਹ ਪਰੰਪਰਾ ਪਿਛਲੇ ਲੰਮੇਂ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਵਿਸਾਖੀ ਵਾਲੇ ਦਿਨ ਹੀ ਨਵਜਨਮੇ ਬੱਚਿਆਂ ਨੂੰ ਪਵਿੱਤਰ ਸਰੋਵਰ ਦਾ ਜਲ ਛਕਾਇਆ ਜਾਂਦਾ ਹੈ ਤੇ ਬੱਚਿਆ ਦੇ ਮਾਪਿਆ ਵਲੋ ਸ਼੍ਰੀ ਠਾਕੁਰ ਜੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਅਰਦਾਸ ਕੀਤੀ ਗਈ ਹੈ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਵਿਸਾਖੀ ਦਿਹਾੜੇ ਮੌਕੇ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਹੋ ਸਕੇ।