ਪੈਸਿਆਂ ਦੇ ਲੈਣ-ਦੇਣ ’ਚ ਕਰਿਆਨਾ ਕਾਰੋਬਾਰੀ ਨੇ ਗੋਲ਼ੀਆਂ ਚਲਾਈਆਂ, ਦੋ ਜ਼ਖ਼ਮੀ
ਪੈਸਿਆਂ ਦੇ ਲੈਣ-ਦੇਣ ’ਚ ਕਰਿਆਨਾ ਕਾਰੋਬਾਰੀ ਨੇ ਗੋਲੀਆਂ ਚਲਾਈਆਂ, ਦੋ ਜ਼ਖਮੀ
Publish Date: Tue, 14 Apr 2026 07:25 PM (IST)
Updated Date: Wed, 15 Apr 2026 04:13 AM (IST)

ਫੋਟੋ 45 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਵੈਰੋਵਾਲ ਰੋਡ ਤੇ ਸੋਮਵਾਰ ਦੇਰ ਰਾਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਲੈਣਦਾਰ ਦੁਕਾਨਦਾਰ ’ਤੇ ਗੋਲੀਆਂ ਚਲਾ ਦਿੱਤੀਆਂ। ਪਿਤਾ ਅਤੇ ਪੁੱਤਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਤੇ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ, ਦੋਵੇਂ ਜੰਡਿਆਲਾ ਗੁਰੂ ਦੇ ਵਸਨੀਕ ਹਨ। ਅਵਤਾਰ ਸਿੰਘ ਨੇ ਜੰਡਿਆਲਾ ਗੁਰੂ ਪੁਲਿਸ ਥਾਣੇ ਨੂੰ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰ ਸਿੰਘ ਲੰਗਰ ਲਗਾਉਂਦੇ ਹਨ ਅਤੇ ਜੰਡਿਆਲਾ ਗੁਰੂ ਦੇ ਵੇਰੋਵਾਲ ਰੋਡ ਤੇ ਇਕ ਦੁਕਾਨ ਤੋਂ ਕਰਿਆਨੇ ਦੀ ਖ਼ਰੀਦਦਾਰੀ ਕਰਦੇ ਹਨ। ਸੋਮਵਾਰ ਰਾਤ ਨੂੰ ਦੁਕਾਨਦਾਰ ਬਿਕਰਮਜੀਤ, ਲਵਪ੍ਰੀਤ ਤੇ ਸੁਰਿੰਦਰ ਉਰਫ਼ ਭੁੱਲਰ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਕੋਲ ਪਹੁੰਚੇ ਅਤੇ ਉਸ ਤੇ 21,000 ਰੁਪਏ ਦੀ ਬਕਾਇਆ ਰਕਮ ਅਦਾ ਕਰਨ ਲਈ ਦਬਾਅ ਪਾਉਣ ਲੱਗੇ। ਜਦੋਂ ਉਨ੍ਹਾਂ ਦੋ ਤੋਂ ਚਾਰ ਦਿਨਾਂ ਅੰਦਰ ਪੈਸੇ ਦੇਣ ਦਾ ਵਾਅਦਾ ਕੀਤਾ ਤਾਂ ਦੁਕਾਨਦਾਰ ਗੁੱਸੇ ’ਚ ਆ ਗਿਆ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਲੱਗ ਪਿਆ। ਜਦੋਂ ਉਸ ਦੇ ਪਿਤਾ ਨੇ ਦਖ਼ਲ ਦਿੱਤਾ ਤਾਂ ਦੁਕਾਨਦਾਰ ਨੇ ਗੁੱਸੇ ’ਚ ਆ ਕੇ ਗੋਲ਼ੀ ਚਲਾ ਦਿੱਤੀ। ਗੋਲ਼ੀਬਾਰੀ ਨਾਲ ਦੋਵੇਂ ਜ਼ਖਮੀ ਹੋ ਗਏ। ਜਦੋਂ ਰੌਲਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਮੁਲਜਮ ਭੱਜ ਗਿਆ। ਐੱਸਐੱਚਓ ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਸਬੰਧਤ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।