ਸੋਹੀਆਂ ਕਲਾਂ 'ਚ ਸੱਤ ਗ੍ਰੰਥੀ ਸਿੰਘ ਸਨਮਾਨਿਤ
ਸੋਹੀਆਂ ਕਲਾਂ 'ਚ ਸੱਤ ਗ੍ਰੰਥੀ ਸਿੰਘ ਸਨਮਾਨਿਤ
Publish Date: Tue, 14 Apr 2026 06:42 PM (IST)
Updated Date: Wed, 15 Apr 2026 04:12 AM (IST)
ਫੋਟੋ: 30 ਕੈਪਸਨ : ਸੋਹੀਆਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੱਤ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਗੁਰ ਰੰਧਾਵਾ ਤੇ ਅਦਾਕਾਰ ਸਰਬ ਮਜੀਠਾ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪਿੰਡ ਸੋਹੀਆਂ ਕਲਾਂ ਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੈਪੀ ਹੈਪੀ ਇੰਟਰਟੇਨਮੈਂਟ ਵਲੋਂ ਪਿੰਡ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਦਾ ‘ਸਤਿਕਾਰ ਸਨਮਾਨ’ ਕੀਤਾ ਗਿਆ। ਇਸ ਮੌਕੇ ਹੈਪੀ ਹੈਪੀ ਇੰਟਰਟੇਨਮੈਂਟ ਚੈਨਲ ਦੇ ਮੁੱਖ ਸਲਾਹਕਾਰ ਰਮੇਸ਼ ਰਾਮਪੁਰਾ, ਅਦਾਕਾਰ ਸਰਬ ਮਜੀਠਾ ਅਤੇ ਗੁਰ ਰੰਧਾਵਾ ਵਲੋਂ ਆਦਰ ਸਹਿਤ ਗ੍ਰੰਥੀ ਸਿੰਘਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਸਟਰ ਹਰਚਰਨ ਸਿੰਘ ਸੋਹੀ, ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਸੋਹੀ, ਸ਼ਮਸ਼ੇਰ ਸਿੰਘ ਖੱਖ, ਸੁਰਜੀਤ ਸਿੰਘ ਗਿੱਲ, ਕਾਬਲ ਸਿੰਘ ਫੌਜੀ, ਜੱਗਾ ਜੱਟ ਕਵੀਸ਼ਰ ਮਜੀਠਾ, ਜਰਨੈਲ ਸਿੰਘ, ਸੁਰਜੀਤ ਸਿੰਘ ਦੋਧੀ ਆਦਿ ਹਾਜ਼ਰ ਸਨ।