ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ
Publish Date: Tue, 14 Apr 2026 06:40 PM (IST)
Updated Date: Wed, 15 Apr 2026 04:12 AM (IST)

* ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਫੋਟੋ-29 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੇਲਵੇ ਕਲੋਨੀ ਬੀ-ਬਲਾਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ 13 ਸਿੰਘ ਸ਼ਹੀਦ ਗੰਜ ਸਾਹਿਬ (ਦਮਦਮੀ ਟਕਸਾਲ ) ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਮੰਗਲਵਾਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਦੀ ਅਗਵਾਈ ਬਾਬਾ ਨਿਰਵੈਰ (ਮੁੱਖ ਪ੍ਰਬੰਧਕ) ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰੇਲਵੇ ਕਲੋਨੀ ਬੀ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਨੇ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਦੇਖ ਰੇਖ ਹੇਠ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਹਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਰਾਗੀ ਸਿੰਘਾਂ ਅਤੇ ਢਾਡੀ ਜੱਥਾ ਗਿਆਨੀ ਕੇਵਲ ਸਿੰਘ ਕੋਮਲ ਢੱਡੀਆਂ ਵਾਲੇ ਵੱਲੋਂ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸ਼ਮੇਸ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸੰਨ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹੋਏ ਖਾਲ਼ਸਾ ਪੰਥ ਦੀ ਸਾਜਨਾ ਕੀਤੀ ਸੀ। ਸਮਾਗਮ ਦੌਰਾਨ ਸੰਗਤਾਂ ਲਈ ਸਵੇਰ ਤੋਂ ਹੀ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਲੰਗਰ ਵਿਚ ਹੋਰ ਵੀ ਕਈ ਤਰ੍ਹਾਂ ਤੇ ਪਕਵਾਨ ਤਿਆਰ ਕੀਤੇ ਗਏ ਅਤੇ ਗੁਰੂ ਦਾ ਅਤੁੱਟ ਲੰਗਰ ਵੀ ਸੰਗਤਾਂ ਨੂੰ ਛਕਾਇਆ ਗਿਆ। ਇਸ ਮੌਕੇ ਬਾਬਾ ਨਿਰਵੈਰ ਸਿੰਘ ਨੇ ਕਿਹਾ ਕਿ ਸੰਨ 1978 ਵਿੱਚ ਵਿਸਾਖੀ ਵਾਲੇ ਦਿਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਗੋਲੀ ਚੱਲਣ ਨਾਲ 13 ਸਿੰਘ ਸ਼ਹੀਦ ਹੋ ਗਏ ਸਨ। ਇਸ ਮੌਕੇ ਉਨ੍ਹਾਂ ਦੀ ਮਿੱਠੀ ਯਾਦ ਵਿਚ ਹਰ ਸਾਲ ਇਹ ਬਰਸੀ ਸਮਾਗਮ ਵਿਸਾਖੀ ਵਾਲੇ ਦਿਨ 13 ਸ਼ਹੀਦ ਸਿੰਘਾਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ। ਬਾਬਾ ਨਿਰਵੈਰ ਸਿੰਘ ਵੱਲੋ ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੇ ਪੁੱਤਰ ਭਾਈ ਈਸ਼ਰ ਸਿੰਘ ਜਲੰਧਰ ਤੋਂ, ਭਾਈ ਪ੍ਰਭਬੀਰ ਸਿੰਘ, ਭਾਈ ਮੇਜਰ ਸਿੰਘ, ਬਾਬਾ ਅਜੀਤ ਸਿੰਘ ਮਹਿਤਾ, ਬਾਬਾ ਅਵਤਾਰ ਸਿੰਘ ਮਹਿਤਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਚੇਅਰਮੈਨ ਡਾ. ਇੰਦਰਪਾਲ ਸਿੰਘ ਪਸਰੀਚਾ, ਪ੍ਰਧਾਨ ਜਸਵੰਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ , ਸੀਨੀਅਰ ਉਪ ਪ੍ਰਧਾਨ ਰਾਜ ਮਹਿੰਦਰ ਸਿੰਘ , ਗੁਰਿੰਦਰਜੀਤ ਸਿੰਘ ਮਠਾਰੂ, ਬਲਦੇਵ ਸਿੰਘ ਟਾਂਗਰਾ, ਕਸ਼ਮੀਰ ਸਿੰਘ ਕੋਟ ਖਾਲਸਾ, ਦਵਿੰਦਰ ਸਿੰਘ ਕਾਕਾ , ਮਨਿੰਦਰ ਸਿੰਘ ਮੋਨੂੰ, ਅਮਨਦੀਪ ਸਿੰਘ ਮੰਨਾ, ਜਸਵਿੰਦਰ ਸਿੰਘ ਵੱਲਾ, ਪਵਨ ਕੁਮਾਰ ਸੋਨੀ, ਰਾਕੇਸ਼ ਕੁਮਾਰ ਮੋਨੂੰ, ਮੱਖਣ ਸਿੰਘ, ਗਗਨ ਮਾਸਟਰ ਆਦਿ ਹਾਜ਼ਰ ਸਨ।