ਡੀਏਵੀ ਨੇਸ਼ਟਾ ’ਚ ਵਿਸਾਖੀ ਮਨਾਈ
ਡੀਏਵੀ ਨੇਸ਼ਟਾ ’ਚ ਵਿਸਾਖੀ ਮਨਾਈ
Publish Date: Tue, 14 Apr 2026 06:34 PM (IST)
Updated Date: Wed, 15 Apr 2026 04:12 AM (IST)

ਫੋਟੋ:35 ਕੈਪਸ਼ਨ: ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਿਦਆਰਥੀਆਂ ਨਾਲ ਸਕੂਲ ਮੁੱਖੀ ਡਾ. ਗੁਰਬਿੰਦਰ ਸਿੰਘ ਭੱਟੀ ਤੇ ਹੋਰ। ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ (ਅਟਾਰੀ) ਵਿਖੇ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਵਿਸਾਖੀ ਦੇ ਇਤਿਹਾਸਕ ਤੇ ਮੌਸਮੀ ਮਹੱਤਵ ਨੂੰ ਦਰਸਾਉਂਦੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਸਾਂਝੇ ਤੌਰ ’ਤੇ ਪੰਜਾਬ ਦਾ ਪ੍ਰਸਿੱਧ ਲੋਕ-ਨਾਚ ਭੰਗੜਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਮੁੱਖੀ ਡਾ. ਗੁਰਬਿੰਦਰ ਸਿੰਘ ਭੱਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਸਾਖੀ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡੀਏਵੀ ਸੰਸਥਾਵਾਂ ਦੇ ਡਾਇਰੈਕਟਰ ਡਾ. ਵੀਕੇ ਚੋਪੜਾ, ਚੇਅਰਮੈਨ ਸੁਦਰਸ਼ਨ ਕਪੂਰ, ਏਆਰਓ ਡਾ. ਅੰਜਨਾ ਗੁਪਤਾ ਅਤੇ ਸਕੂਲ ਪ੍ਰਬੰਧਕ ਡਾ. ਨੀਰਾ ਸ਼ਰਮਾ ਨੇ ਆਪਣੇ ਸੁਨੇਹਿਆਂ ਰਾਹੀਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ ‘ਤੇ ਸਾਰਿਆਂ ਨੇ ਮਿਲਜੁਲ ਕੇ ਵਿਸਾਖੀ ਦੇ ਤਿਉਹਾਰ ਦੀ ਖੁਸ਼ੀ ਮਨਾਈ ਅਤੇ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਵਿਚ ਬਲਜਿੰਦਰ ਕੌਰ, ਪ੍ਰਭਜੋਤ ਕੌਰ, ਮੋਨਿਕਾ ਭਗਤ, ਪ੍ਰਿਆ ਅਰੋੜਾ, ਜਚਿੰਦਰ ਕੌਰ, ਸੌਰਵ ਅਤੇ ਪਵਨਦੀਪ ਸਿੰਘ ਸਮੇਤ ਸਕੂਲ ਸਟਾਫ ਮੈਂਬਰ ਮੌਜੂਦ ਸਨ।