ਡਾ. ਵੇਰਕਾ ‘ਭਾਰਤ ਰਤਨ ਡਾ. ਬੀਆਰ ਅੰਬੇਡਕਰ’ ਐਵਾਰਡ ਨਾਲ ਸਨਮਾਨਿਤ
ਡਾ. ਵੇਰਕਾ ‘ਭਾਰਤ ਰਤਨ ਡਾ. ਬੀਆਰ ਅੰਬੇਡਕਰ’ ਐਵਾਰਡ ਨਾਲ ਸਨਮਾਨਿਤ
Publish Date: Tue, 14 Apr 2026 06:28 PM (IST)
Updated Date: Wed, 15 Apr 2026 04:10 AM (IST)

ਫੋਟੋ-17 ਫੋਟੋ ਕੈਪਸ਼ਨ : ਡਾ. ਰਾਜ ਕੁਮਾਰ ਵੇਰਕਾ (ਸਾਬਕਾ ਮੰਤਰੀ ਪੰਜਾਬ) ਨੂੰ ਭਾਰਤ ਰਤਨ ਡਾ. ਬੀਆਰ ਅੰਬੇਡਕਰ ਐਵਾਰਡ ਨਾਲ ਸਨਮਾਨਿਤ ਕਰਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਤੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਡਾ. ਬੀਆਰ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਮੌਕੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਡਾ. ਰਾਜ ਕੁਮਾਰ ਵੇਰਕਾ ਸਾਬਕਾ ਕੈਬਿਨਟ ਮੰਤਰੀ ਪੰਜਾਬ ਨੂੰ ਡਾ. ਬੀਆਰ ਅੰਬੇਡਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਸੂਰਜ ਪ੍ਰਧਾਨ ਅਤੇ ਨਰੇਸ਼ ਕੁਮਾਰ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ਡਾਕਟਰ ਵੇਰਕਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਉਹ ਪੀਐੱਚਡੀ, ਡੀ.ਲਿਟ ਪੱਧਰ ਤੱਕ ਦੀ ਸਿੱਖਿਆ ਪ੍ਰਾਪਤ ਵਿਦਵਾਨ ਸਨ, ਜੋ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਾਨ ਵਿਅਕਤੀ ਵਜੋਂ ਦੁਨੀਆਂ ਭਰ ਚ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਇਸ ਲਈ ਵੀ ਮਹਾਨ ਹੈ ਕਿ ਉਹ ਉਨ੍ਹਾਂ ਸਮਿਆਂ ਚ ਇਸ ਮੁਕਾਮ ਤੱਕ ਪਹੁੰਚੇ, ਜਦੋਂ ਉਨ੍ਹਾਂ ਦੀ ਜਾਤੀ ਤੇ ਵਰਗ ਨੂੰ ਆਮ ਬੱਚਿਆਂ ਨਾਲ ਬੈਠਣ-ਖੇਡਣ ਤੇ ਖਾਣ-ਪੀਣ ਦੀ ਇਜਾਜ਼ਤ ਘੱਟ ਹੀ ਸੀ। ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 1990 ਵਿਚ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਡਾ. ਅੰਬੇਡਕਰ ਨੇ ਸਮਾਜ ਚ ਜਾਤੀ ਆਧਾਰਿਤ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਦੇਸ਼ ਚੋ ਭੇਦਭਾਵ ਮਿਟਾਉਣ ਲਈ ਪਹਿਲ ਕੀਤੀ ਤੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ਚ ਮਹਤਵਪੂਰਨ ਭੂਮਿਕਾ ਨਿਭਾਈ। ਡਾ. ਅੰਬੇਡਕਰ ਦਾ ਗਿਆਨ ਅਤੇ ਸੰਘਰਸ਼ ਭਰਿਆ ਜੀਵਨ ਦੇਸ਼ ਦੇ ਲੋਕਾਂ ਨੂੰ ਪ੍ਰੇਰਨਾ ਦਿੰਦਾ ਰਹੇਗਾ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਸੂਰਜ ਪ੍ਰਧਾਨ, ਪੀਏ ਬੋਬੀ ਅਤੇ ਨਰੇਸ਼ ਕੁਮਾਰ ਮੌਜੂਦ ਸੀ।