ਰੈਵਲ ਡੇਲ ਪਬਲਿਕ ਸਕੂਲ ’ਚ ਵਿਸਾਖੀ ਮਨਾਈ
ਰੈਵਲ ਡੇਲ ਪਬਲਿਕ ਸਕੂਲ ’ਚ ਵਿਸਾਖੀ ਮਨਾਈ
Publish Date: Tue, 14 Apr 2026 06:27 PM (IST)
Updated Date: Wed, 15 Apr 2026 04:10 AM (IST)
ਫੋਟੋ:36 ਕੈਪਸ਼ਨ:ਵਿਸਾਖੀ ਦਾ ਤਿਉਹਾਰ ਮਨਾਉਣ ਦੌਰਾਨ ਵਿਿਦਆਰਥੀ ਭੰਗੜਾ ਪੇਸ਼ ਕਰਦੇ ਹੋਏ। ਤਜਿੰਦਰ ਸਿੰਘ, ਪੰਜਾਬੀ ਜਾਗਰਣ, ਅਟਾਰੀ : ਰੈਵਲ ਡੇਲ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ’ਚ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਤੇ ਕਿਸਾਨਾਂ ਦੀ ਮਿਹਨਤ ਨੂੰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਵਿਸਾਖੀ ਦੇ ਸੱਭਿਆਚਾਰਕ ਮਹੱਤਵ ਨੂੰ ਰੋਸ਼ਨ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਤਿਉਹਾਰ ਪੰਜਾਬ ਦੇ ਖੇਤੀਬਾੜੀ ਜੀਵਨ ਨਾਲ ਗੂੜ੍ਹਾ ਸਬੰਧ ਰੱਖਦਾ ਹੈ। ਕਿਸਾਨਾਂ ਦੀ ਸਖ਼ਤ ਮਿਹਨਤ, ਮਿੱਟੀ ਨਾਲ ਪਿਆਰ ਤੇ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਨ ਦੀ ਭਾਵਨਾ ਨੂੰ ਵੀ ਵਿਸ਼ੇਸ਼ ਤੌਰ ’ਤੇ ਉਭਾਰਿਆ ਗਿਆ। ਇਸ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ’ਚ 100 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਕੋਰੀਓਗ੍ਰਾਫਡ ਪ੍ਰਦਰਸ਼ਨਾਂ ’ਚ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਰਾਜੀਵ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਵਿਸਾਖੀ ਦੇ ਅਸਲੀ ਅਰਥ ਸਮਝਾਉਂਦੇ ਹੋਏ ਸਖ਼ਤ ਮਿਹਨਤ, ਦ੍ਰਿੜਤਾ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।