ਡਾ. ਮੋਨਿਕਾ ਦੀ ਅਗਵਾਈ ’ਚ ਮਨਾਈ ਵਿਸਾਖੀ
ਡਾ. ਮੋਨਿਕਾ ਦੀ ਅਗਵਾਈ ’ਚ ਮਨਾਈ ਵਿਸਾਖੀ
Publish Date: Tue, 14 Apr 2026 06:24 PM (IST)
Updated Date: Wed, 15 Apr 2026 04:10 AM (IST)
ਫੋਟੋ-23 ਕੈਪਸ਼ਨ : ਵਿਸਾਖੀ ਸਮਾਰੋਹ ਦੌਰਾਨ ਔਰਤਾਂ ਨਾਲ ਸਮਾਜ ਸੇਵਿਕਾ ਡਾ. ਮੋਨਿਕਾ ਸੰਧੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਮਾਜ ਸੇਵਿਕਾ ਡਾ. ਮੋਨਿਕਾ ਸੰਧੂ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਸਥਾਨਕ ਰੈਸਟੋਰੈਂਟ ਵਿਖੇ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸਬੰਧਤ ਔਰਤਾਂ ਨੇ ਭਾਗ ਲਿਆ ਤੇ ਵਿਸਾਖੀ ਦੀਆਂ ਖੁਸ਼ੀਆਂ ਮਨਾਈਆਂ। ਪੰਜਾਬੀ ਪਹਿਰਾਵੇ ’ਚ ਸੱਜੀਆਂ ਔਰਤਾਂ ਨੇ ਵਿਸਾਖੀ ਨਾਲ ਸਬੰਧਤ ਗੀਤਾਂ ’ਤੇ ਡਾਂਸ ਵੀ ਕੀਤਾ। ਸਮਾਜ ਸੇਵਿਕਾ ਡਾ. ਮੋਨਿਕਾ ਸੰਧੂ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਇਤਿਹਾਸਕ ਤੌਰ ’ਤੇ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦੌਰਾਨ ਵੱਖ-ਵੱਖ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੂਨਮ, ਰਜਨੀ, ਰਿਤੂ, ਰੋਜੀ ਆਦਿ ਹਾਜ਼ਰ ਸਨ। ਡਾ. ਮੋਨਿਕਾ ਸੰਧੂ ਨੇ ਅੰਤ ਵਿਚ ਸਾਰਿਆਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।