ਜਨ-ਕਲਿਆਣ ਸੰਗਠਨ ਨੇ ਸ਼ਰਧਾਂਜਲੀ ਸਭਾ ਕਰਵਾਈ
ਜਨ-ਕਲਿਆਣ ਸੰਗਠਨ ਵੱਲੋਂ ਸ਼ਰਧਾਂਜਲੀ ਸਭਾ ਦਾ ਆਯੋਜਨ
Publish Date: Tue, 14 Apr 2026 06:23 PM (IST)
Updated Date: Wed, 15 Apr 2026 04:09 AM (IST)

ਕੈਪਸ਼ਨ : ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਡਾ. ਸਵਰਾਜ ਗਰੋਵਰ, ਡੋਲੀ ਭਾਟੀਆ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਜਨ ਕਲਿਆਣ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ ਜੱਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਗੁਮਨਾਮ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਦੋਵੇਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਆਯੋਜਨ ’ਚ ਡੋਲੀ ਦਾ ਸ਼ਲਾਘਾਯੋਗ ਸਹਿਯੋਗ ਰਿਹਾ। ਇਸ ਮੌਕੇ ਸਹਿ ਸਕੱਤਰ ਜਨਕ ਜੋਸ਼ੀ, ਖਜ਼ਾਨਚੀ ਸਰੋਜ ਚਾਵਲਾ ਸਮੇਤ ਹੋਰ ਅਹੁਦੇਦਾਰ-ਮਨਜੀਤ ਥਿੰਦ, ਪ੍ਰਿੰਸੀਪਲ ਮੋਨਿਕਾ ਸ੍ਰੀਧਰ, ਸੋਨੀਆ ਮਲਹੀ, ਪ੍ਰਵੀਣ ਕੁਮਾਰੀ, ਮਨਸਾ ਤਿਵਾਰੀ, ਨੀਰਜ ਸੇਠ, ਮਨਜੀਤ ਚੰਡੋਕ, ਰਿੰਪੀ ਰਾਜਪੂਤ, ਅਲਕਾ ਸ਼ਰਮਾ, ਮੀਣਾ, ਜਸਬੀਰ ਕੌਰ, ਸਰੋਜ ਬਾਲਾ, ਸੁਮਨ ਕੁਮਾਰੀ, ਰੀਨਾ ਠਾਕੁਰ ਅਤੇ ਪ੍ਰਭਾ ਕੁਮਾਰੀ ਨੇ ਹਾਜ਼ਰੀ ਲਗਵਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਤੇ ਉਨ੍ਹਾਂ ਦੀ ਯਾਦ ’ਚ ਅਰਦਾਸ ਕੀਤੀ। ਇਸ ਮੌਕੇ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਗੁਮਨਾਮ ਸ਼ਹੀਦਾਂ ਦੀ ਅਮਰ ਗਾਥਾ ਦੀ ਅਮਰ ਜੋਤ ਭਾਰਤ ਮਾਤਾ ਦੇ ਹਿਰਦੇ ’ਚ ਸਦਾ ਅਮਰ ਰਹੇਗੀ। ਇਹ ਅਮਰ ਜੋਤ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ਭਗਤੀ ਦੀ ਪ੍ਰੇਰਣਾ ਦਾ ਸਰੋਤ ਹੈ। ਜਨਰਲ ਸਕੱਤਰ ਡੋਲੀ ਭਾਟੀਆ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਡੀ ਆਜ਼ਾਦੀ ਸ਼ਹੀਦਾਂ ਦੇ ਲਹੂ ਨਾਲ ਮਿਲੀ ਹੈ, ਜਿਸ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ। ਸਮਾਗਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ।