ਡਾ. ਅੰਬੇਡਕਰ ਜੈਅੰਤੀ ਮਨਾਈ
ਡਾ.ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ
Publish Date: Tue, 14 Apr 2026 06:20 PM (IST)
Updated Date: Wed, 15 Apr 2026 04:09 AM (IST)
ਫੋਟੋ:14 ਕੈਪਸ਼ਨ : ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਉਂਦੇ ਹੋਏ ਪ੍ਰਧਾਨ ਨਰਿੰਦਰ ਸਿੰਘ ਥਾਪਾ ਤੇ ਸਮੂਹ ਅਹੁਦੇਦਾਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਮਜੀਠਾ ਰੋਡ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ ਉਨ੍ਹਾਂ ਦੇ ਬੁੱਤ ’ਤੇ ਫੁੱਲ ਭੇਟ ਕਰ ਕੇ ਪ੍ਰਧਾਨ ਨਰਿੰਦਰ ਥਾਪਾ ਤੇ ਸਮੂਹ ਅਹੁਦੇਦਾਰਾਂ ਵੱਲੋ ਮਨਾਇਆ ਗਿਆ। ਜਿਸ ’ਚ ਏ.ਪੀ. ਸਿੰਘ ਕਟਾਰੀਆ, ਸਤਬੀਰ ਸਿੰਘ ਛੀਨਾ, ਇੰਜੀ ਲਛਮਣ ਦਾਸ, ਇੰਜੀ. ਜੀ.ਕੇ ਸੁਲਤਾਨਾ, ਕਮਲੇਸ਼ ਸੁਲਤਾਨਾ, ਡਾ. ਸੁਭਾਸ਼ ਹੀਰਾ, ਡਾ. ਅਮਰ ਕਟਾਰੀਆ, ਇੰਜੀ. ਸਰੂਪ ਲਾਲ, ਹਰਬੰਸ ਸਿੰਘ(ਫੌਜੀ), ਜਸਪਾਲ, ਵਿਜੈ ਕੁਮਾਰ ਪਹੁੰਚੇ। ਨਰਿੰਦਰ ਥਾਪਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਸੋਸਾਇਟੀ ਵਲੋ ਕੰਮ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਪੀੜੀ ਨੂੰ ਦੇਸ਼ ਦੀ ਤਰੱਕੀ ਲਈ ਅੱਗੇ ਆ ਕੇ ਬਾਬਾ ਸਾਹਿਬ ਦੇ ਦਰਸ਼ਾਏ ਮਾਰਗ ’ਤੇ ਚਲਣਾ ਚਾਹੀਦਾ ਹੈ।