ਡੀਏਵੀ ਕਾਲਜ ਨੇ ਸਟਾਰਟਅੱਪ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਸਟਾਰਟਅੱਪ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Publish Date: Tue, 14 Apr 2026 06:11 PM (IST)
Updated Date: Wed, 15 Apr 2026 04:09 AM (IST)

ਫੋਟੋ:13 ਕੈਪਸ਼ਨ : ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਵਨੀਤ ਸਿੰਘ ਗੁਲਾਟੀ ਦਾ ਸਨਮਾਨ ਕਰਦੇ ਹੋਏ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਤੇ ਡੀਏਵੀ ਕਾਲਜ ਅੰਮ੍ਰਿਤਸਰ ਦੇ ਹੁਨਰ ਵਿਕਾਸ ਸੈੱਲ ਨੇ ਸਾਂਝੇ ਤੌਰ ਤੇ ਕਾਲਜ ਕੈਂਪਸ ’ਚ ‘ਸਟਾਰਟਅੱਪਸ: ਕਾਨੂੰਨੀ ਅਤੇ ਨੈਤਿਕ ਕਦਮ’ ਸਿਰਲੇਖ ਹੇਠ ਇਕ ਵਿਸ਼ੇਸ਼ ਸੈਸ਼ਨ ਕੀਤਾ ਗਿਆ। ਇਹ ਸੈਸ਼ਨ ਉਭਰ ਰਹੇ ਉੱਦਮੀਆਂ ਤੇ ਵਿਦਿਆਰਥੀਆਂ ਨੂੰ ਸਟਾਰਟਅੱਪ ਸਥਾਪਤ ਕਰਨ ’ਚ ਸ਼ਾਮਲ ਕਾਨੂੰਨੀ ਪ੍ਰਕਿਰਿਆਵਾਂ, ਬੌਧਿਕ ਸੰਪਤੀ ਅਧਿਕਾਰਾਂ ਅਤੇ ਨੈਤਿਕ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਪ੍ਰੋਗਰਾਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ, ਡਾ. ਅਮਰਦੀਪ ਗੁਪਤਾ ਦੁਆਰਾ ਕੀਤਾ ਗਿਆ। ਗੁਲਾਟੀ ਵਿਜ਼ਨ ਸਾਫਟਵੇਅਰ ਸਲਿਊਸ਼ਨਜ਼ ਦੇ ਸੀਈਓ ਅਵਨੀਤ ਸਿੰਘ ਗੁਲਾਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਗੁਲਾਟੀ ਨੇ ਹਾਜ਼ਰ ਵਿਦਿਆਰਥੀਆਂ ਨੂੰ ਸਟਾਰਟਅੱਪ ਰਜਿਸਟ੍ਰੇਸ਼ਨ, ਕਾਪੀਰਾਈਟ, ਪੇਟੈਂਟ, ਟ੍ਰੇਡਮਾਰਕ, ਡੇਟਾ ਗੋਪਨੀਯਤਾ, ਸਾਈਬਰ ਕਾਨੂੰਨਾਂ ਅਤੇ ਨੈਤਿਕ ਦੁਬਿਧਾਵਾਂ ਨੂੰ ਨੈਵੀਗੇਟ ਕਰਨ ਦੇ ਵਿਹਾਰਕ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਸਫਲ ਤੇ ਅਸਫਲ ਦੋਵਾਂ ਸਟਾਰਟਅੱਪਸ ਦੇ ਕੇਸ ਸਟੱਡੀ ਵੀ ਸਾਂਝੇ ਕੀਤੇ। ਡਾ. ਨੈਨਾ ਹਾਂਡਾ, ਡਾ. ਸ਼ਿਵਾਨੀ ਸਨਨ, ਪ੍ਰੋ. ਮਨੀਸ਼ ਕਪੂਰ, ਡਾ. ਸ਼ਿਫਾਲੀ ਸ਼ਰਮਾ, ਡਾ. ਸ਼ਵੇਤਾ ਕਪੂਰ ਅਤੇ ਡਾ. ਸਾਕਸ਼ੀ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ।