ਤਹਿਸੀਲਦਾਰ ਹਿਰਦੇਪਾਲ ਸਿੰਘ ਨੇ ਤਹਿਸੀਲ-2 ਦਾ ਸੰਭਾਲਿਆ ਚਾਰਜ
ਤਹਿਸੀਲਦਾਰ ਹਿਰਦੇਪਾਲ ਸਿੰਘ ਨੇ ਤਹਿਸੀਲ-2 ਦਾ ਸੰਭਾਲਿਆ ਚਾਰਜ
Publish Date: Tue, 14 Apr 2026 06:06 PM (IST)
Updated Date: Wed, 15 Apr 2026 04:09 AM (IST)

ਫੋਟੋ :8 ਕੈਪਸ਼ਨ : ਨਵ ਨਿਯੁਕਤ ਤਹਿਸੀਲਦਾਰ ਹਿਰਦੇਪਾਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਰੀਡਰ ਪਾਰਸ ਧਵਨ, ਰੀਡਰ ਵਿਸ਼ਾਲ ਆਦਿ ਸਮੂਹ ਸਟਾਫ। ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਕੀਤੇ ਗਏ ਤਬਾਦਲਿਆਂ ਅਨੁਸਾਰ ਤਹਿਸੀਲ-2 ’ਚ ਹਿਰਦੇ ਪਾਲ ਸਿੰਘ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਵੱਲੋਂ ਚਾਰਜ ਸੰਭਾਲਿਆ ਗਿਆ ਤੇ ਰੀਡਰ ਪਾਰਸ ਧਵਨ, ਰੀਡਰ ਵਿਸ਼ਾਲ, ਇੰਦਰਜੀਤ ਕੌਰ, ਕਾਨੂੰਗੋ ਨਵਕਿਰਤ ਕੌਰ, ਜਤਿੰਦਰ ਸਿੰਘ ਸੋਨੂੰ, ਇਲੈਕਸ਼ਨ ਤਹਿਸੀਲਦਾਰ ਕਾਨੂੰਗੋ ਇੰਦਰਜੀਤ ਸਿੰਘ ਆਦਿ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਗੁਲਦਸਤਾ ਦੇ ਕੇ ਸਨਮਾਨ ਵੀ ਕੀਤਾ ਗਿਆ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਤਹਿਸੀਲਦਾਰ ਹਿਰਦੇਪਾਲ ਸਿੰਘ ਨੇ ਦੱਸਿਆ ਕਿ 1998 ’ਚ ਉਨ੍ਹਾਂ ਬਤੌਰ ਕਾਨੂਗੋ ਦਾ ਟੈਸਟ ਪਾਸ ਕਰ ਕੇ ਅੰਮ੍ਰਿਤਸਰ ’ਚ ਕਾਨੂਗੋ ਦਾ ਚਾਰਜ ਲਿਆ। ਉਨ੍ਹਾਂ ਦੱਸਿਆ ਕਿ 28 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਨਿਰਦੇਸ਼ਾਂ ਤਹਿਤ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹਿ ਕੇ ਤਹਿਸੀਲਦਾਰ ਬਣ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਸਮੂਹ ਸਟਾਫ ਨਾਲ ਮੁਲਾਕਾਤ ਕੀਤੀ ਗਈ ਦਫਤਰ ਦਾ ਸਾਰਾ ਸਟਾਫ ਬਹੁਤ ਮਿਹਨਤੀ ਹੈ। ਲੋਕਾਂ ਦੇ ਹਰੇਕ ਕੰਮ ਪਹਿਲ ਦੇ ਅਧਾਰ ’ਤੇ ਕਰਵਾਏ ਜਾਣਗੇ। ਕਿਸੇ ਵਿਅਕਤੀ ਨੂੰ ਕੰਮ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਦਫਤਰੀ ਸਮੇਂ ਮਿਲ ਸਕਦੇ ਹਨ।