ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 14 Apr 2026 05:50 PM (IST)
Updated Date: Wed, 15 Apr 2026 04:07 AM (IST)
ਫੋਟੋ-34 ਕੈਪਸਨ : ਸਕੂਲ ਦੇ ਹੋਣਹਾਰ ਬੱਚਿਆਂ ਦੇ ਨਾਲ ਪ੍ਰਿੰਸੀਪਲ ਰਾਜਬੀਰ ਕੌਰ ਅਤੇ ਹੋਰ। ਸੋਨੂੰ ਮਿਗਲਾਨੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਜੰਡਿਆਲਾ ਗੁਰੂ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਜਿਸ ਵਿਚ ਬੱਚਿਆਂ ਨੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਹੋਏ 90 ਫ਼ੀਸਦੀ ਤੋਂ ਉੱਪਰ ਦੇ ਅੰਕ ਪ੍ਰਾਪਤ ਕੀਤੇ। ਏਕਮਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੀ ਜਿਸ ਦੇ ਨੰਬਰ 93.5, ਦੂਸਰੇ ਸਥਾਨ ਤੇ ਦਮਨਪ੍ਰੀਤ ਸਿੰਘ ਨੇ 92.5 ਫ਼ੀਸਦੀ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਮਨਵੀਤ ਕੌਰ ਅਤੇ ਰਵਦੀਪ ਸਿੰਘ ਨੇ 92 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜਬੀਰ ਕੌਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।