ਜਾਗਰਣ ’ਚ ਰਾਸਾ ਪੰਜਾਬ ਦੇ ਜਨਰਲ ਸਕੱਤਰ ਬੱਬਲੂ ਹੋਏ ਨਤਮਸਤਕ
ਜਾਗਰਣ ’ਚ ਰਾਸਾ ਪੰਜਾਬ ਦੇ ਜਨਰਲ ਸਕੱਤਰ ਬੱਬਲੂ ਹੋਏ ਨਤਮਸਤਕ
Publish Date: Tue, 14 Apr 2026 05:49 PM (IST)
Updated Date: Wed, 15 Apr 2026 04:07 AM (IST)

ਫੋਟੋ-18 ਕੈਪਸ਼ਨ : ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਨੂੰ ਸਨਮਾਨਿਤ ਕਰਦੇ ਹੋਏ ਲੱਕੀ ਪਹਿਲਵਾਨ, ਲਵਲੀ ਪਹਿਲਵਾਨ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅਖਾੜਾ ਪੰਜ ਪਾਂਡਵ, ਸ਼ਿਵਾਲਾ ਰੋਡ ਵਿਖੇ ਮਾਤਾ ਰਾਣੀ ਦਾ ਜਗਰਾਤਾ ਕਰਵਾਇਆ ਗਿਆ। ਇਹ ਪਾਵਨ ਸਮਾਗਮ ’ਚ ਸੈਂਕੜੇ ਭਗਤਾਂ ਨੇ ਹਾਜ਼ਰੀ ਭਰ ਕੇ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਕੀਤੀ। ਇਸ ਮੌਕੇ ਅਖਾੜਾ ਪੰਜ ਪਾਂਡਵ ਦੀ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕਮੇਟੀ ਦੇ ਪ੍ਰਮੁੱਖ ਮੈਂਬਰ ਲੱਕੀ ਪਹਿਲਵਾਨ ਤੇ ਲਵਲੀ ਪਹਿਲਵਾਨ ਨੇ ਸਮਾਗਮ ਦੀ ਸਫਲਤਾ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਨੇ ਮਾਤਾ ਰਾਣੀ ਦੇ ਚਰਨਾਂ ’ਚ ਹਾਜ਼ਰੀ ਭਰੀ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵੱਲੋਂ ਸੁਜੀਤ ਸ਼ਰਮਾ ਬੱਬਲੂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰਮੁੱਖ ਸ਼ਖਸੀਅਤਾਂ ਬਿੱਲਾ ਪਹਿਲਵਾਨ, ਨਰੇਸ਼ ਚੌਹਾਨ, ਮੰਨੂ ਕੁਮਾਰ, ਸੁਰਜ ਪਹਿਲਵਾਨ ਅਤੇ ਰੋਹਤਾਂਸ਼ ਸ਼ਰਮਾ ਨੇ ਆਪਣੀ ਹਾਜ਼ਰੀ ਲਗਵਾਈ। ਸੁਜੀਤ ਸ਼ਰਮਾ ਬੱਬਲੂ ਨੇ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਮੇਟੀ ਦੇ ਉੱਦਮਾਂ ਦੀ ਭਰਪੂਰ ਸਰਾਹਨਾ ਕੀਤੀ। ਇਸ ਸਮਾਰੋਹ ਦੌਰਾਨ ਪ੍ਰਸਿੱਧ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦੇ ਭਜਨਾਂ ਦਾ ਸੁਰੀਲਾ ਤੇ ਮਨਮੋਹਕ ਗੁਣਗਾਨ ਕੀਤਾ ਗਿਆ। ਸੰਗਤ ਨੇ ਪੂਰੀ ਰਾਤ ਜਾਗ ਕੇ ਮਾਤਾ ਰਾਣੀ ਦੇ ਚਰਨਾਂ ਵਿਚ ਆਪਣੀ ਭਗਤੀ ਅਰਪਿਤ ਕੀਤੀ। ਇਸ ਮੌਕੇ ਅਖਾੜਾ ਪੰਜ ਪਾਂਡਵ ਦੀ ਕਮੇਟੀ ਵੱਲੋਂ ਸੰਗਤ ਲਈ ਲੰਗਰ ਦਾ ਵਿਸ਼ੇਸ਼ ਅਤੇ ਸੁਚੱਜਾ ਪ੍ਰਬੰਧ ਵੀ ਕੀਤਾ ਗਿਆ। ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਭਾਵ ਨਾਲ ਸੰਗਤ ਦੀ ਸੇਵਾ ਕੀਤੀ ਅਤੇ ਵੱਡੀ ਗਿਣਤੀ ਵਿਚ ਆਈ ਸੰਗਤ ਨੇ ਲੰਗਰ ਪ੍ਰਸਾਦ ਗ੍ਰਹਿਣ ਕੀਤਾ। ਸਮਾਗਮ ਦੇ ਅੰਤ ਤੇ ਸਭ ਨੇ ਮਾਤਾ ਰਾਣੀ ਅੱਗੇ ਅਰਦਾਸ ਕੀਤੀ ਕਿ ਉਹ ਸਾਰੇ ਭਗਤਾਂ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸਮਾਜ ਵਿਚ ਸੁਖ-ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ।